Wallet with glasses

ਕੈਨੇਡਾ ਵਿੱਚ ਆਪਣੇ ਭਵਿੱਖ ਲਈ ਨਿਵੇਸ਼ ਕਰਨਾ

ਘਰ ਖਰੀਦਣ, ਆਪਣੇ ਬੱਚਿਆਂ ਦੀ ਪੜ੍ਹਾਈ ਲਈ ਪੈਸੇ ਦੀ ਬੱਚਤ ਕਰਨ ਜਾਂ ਸੁਖਮਈ ਤਰੀਕੇ ਨਾਲ ਰਿਟਾਇਰ ਹੋਣ ਵਰਗੀਆਂ ਤੁਹਾਡੀਆਂ ਭਵਿੱਖੀ ਲੋੜਾਂ ਲਈ ਪੈਸੇ ਬਚਾ ਕੇ ਰੱਖਣ ਵਿੱਚ ਮਦਦ ਕਰਨ ਲਈ ਕਈ ਨਿਵੇਸ਼ ਵਿਕਲਪ ਉਪਲਬਧ ਹਨ ।

ਇਹ ਨਿਵੇਸ਼ ਵਿਕਲਪ ਤਿੰਨ ਮੁੱਖ ਸੰਪਤੀ ਸ਼੍ਰੇਣੀਆਂ ਵਿੱਚ ਹੁੰਦੇ ਹਨ:

ਨਕਦ

ਨਕਦੀ ਨਿਵੇਸ਼ ਵਿੱਚ ਬੱਚਤ ਖਾਤੇ, ਨਿਸ਼ਚਤ-ਅਵਧੀ ਲਈ ਜਮ੍ਹਾਂ ਰਕਮਾਂ ਜਿਵੇਂ ਗਰੰਟੀਸ਼ੁਦਾ ਨਿਵੇਸ਼ ਪ੍ਰਮਾਣ-ਪੱਤਰ (GICs), ਮੁਦਰਾ, ਕੈਨੇਡਾ ਬੱਚਤ ਬਾਂਡ, ਮੁਦਰਾ ਬਜ਼ਾਰ ਫੰਡ ਅਤੇ ਇੱਕ ਸਾਲ ਤੋਂ ਪਹਿਲਾਂ ਪੁੱਗਣ ਵਾਲੇ ਸਰਕਾਰੀ ਅਤੇ ਕਾਰਪੋਰੇਟ ਬਾਂਡ ਸ਼ਾਮਲ ਹਨ।

ਨਿਸ਼ਚਤ ਆਮਦਨੀ

ਨਿਸ਼ਚਤ ਆਮਦਨੀ ਦੇ ਨਿਵੇਸ਼ਾਂ ਵਿੱਚ ਇੱਕ ਤੋਂ ਵੱਧ ਸਾਲ ਵਿੱਚ ਪੁੱਗਣ ਵਾਲੇ ਸਰਕਾਰੀ ਅਤੇ ਕਾਰਪੋਰੇਟ ਬਾਂਡ, ਤਰਜੀਹੀ ਸ਼ੇਅਰ ਅਤੇ ਹੋਰ ਰਿਣ ਲਿਖਤਾਂ ਸ਼ਾਮਲ ਹਨ।

ਇਕਵਿਟੀਜ਼

ਇਕਵਿਟੀ ਨਿਵੇਸ਼ ਵਿੱਚ ਸਧਾਰਨ ਸ਼ੇਅਰ, ਕੁਝ ਡੈਰਿਵੇਟਿਵ (ਅਧਿਕਾਰ, ਵਰੰਟ, ਵਿਕਲਪ), ਬਦਲੀਯੋਗ ਬਾਂਡ ਅਤੇ ਬਦਲੀਯੋਗ ਤਰਜੀਹੀ ਸ਼ੇਅਰ ਸ਼ਾਮਲ ਹਨ।

ਇੱਥੇ ਦਿੱਤੇ ਗਏ ਉਤਪਾਦਾਂ ਤੋਂ ਇਲਾਵਾ, ਮਿਯੂਚਲ ਫੰਡਾਂ ਅਤੇ ਐਕਸਚੇਂਜ-ਟ੍ਰੇਡਿਡ ਫੰਡਾਂ ਵਿੱਚ ਕਈ ਤਰ੍ਹਾਂ ਦੇ ਨਿਵੇਸ਼ ਕੀਤੇ ਜਾ ਸਕਦੇ ਹਨ, ਜਿਵੇਂ ਸਟਾਕ ਅਤੇ ਬਾਂਡ। ਇਸ ਤਰ੍ਹਾਂ ਦੇ ਨਿਵੇਸ਼ ਤੁਹਾਡੇ ਪੋਰਟਫੋਲਿਓ ਨੂੰ ਵੰਨ-ਸੁਵੰਨਾ ਬਣਾਉਣ ਵਿੱਚ ਮਦਦ ਕਰ ਸਕਦੇ ਹਨ। ਇਨ੍ਹਾਂ ਨਿਵੇਸ਼ਾਂ ਵਿੱਚ ਕੀ ਕੁਝ ਸ਼ਾਮਲ ਹੈ ਇਸ ਉੱਤੇ ਨਿਰਭਰ ਕਰਦੇ ਹੋਏ, ਇਹ ਵੱਖ-ਵੱਖ ਸੰਪਤੀ ਸ਼੍ਰੇਣੀਆਂ ਵਿੱਚ ਆ ਸਕਦੇ ਹਨ।

ਤੁਸੀਂ ਆਪਣੇ ਨਿਵੇਸ਼ ਪੰਜੀਕ੍ਰਿਤ ਜਾਂ ਗੈਰ-ਪੰਜੀਕ੍ਰਿਤ ਖਾਤੇ ਵਿੱਚ ਰੱਖ ਸਕਦੇ ਹੋ। ਹਰ ਇੱਕ ਖਾਤੇ ਦੀਆਂ ਆਪਣੀਆਂ-ਆਪਣੀਆਂ ਵਿਸ਼ੇਸ਼ਤਾਵਾਂ, ਯੋਗਤਾ ਲੋੜਾਂ ਅਤੇ ਪਾਬੰਦੀਆਂ ਹੁੰਦੀਆਂ ਹਨ। ਇਹ ਪਤਾ ਲਗਾਉਣਾ ਬਹੁਤ ਹੀ ਜ਼ਰੂਰੀ ਹੈ ਕਿ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਕਿਹੜਾ ਖਾਤਾ (ਜਾਂ ਖਾਤੇ) ਸਭ ਤੋਂ ਵਧੀਆ ਹੈ (ਜਾਂ ਹਨ)।

ਪੰਜੀਕ੍ਰਿਤ ਖਾਤੇ ਟੈਕਸ ਸਬੰਧੀ ਫਾਇਦਿਆਂ ਦੀ ਪੇਸ਼ਕਸ਼ ਕਰ ਸਕਦੇ ਹਨ।
ਇੱਥੇ ਦੋ ਪੰਜੀਕ੍ਰਿਤ ਖਾਤਾ ਵਿਕਲਪ ਹਨ:

TFSA

ਇਹ ਟੈਕਸ-ਰਹਿਤ ਬੱਚਤ ਖਾਤਾ (TFSA) ਸੰਘੀ ਸਰਕਾਰ ਨਾਲ ਪੰਜੀਕ੍ਰਿਤ ਇੱਕ ਅਜਿਹਾ ਬੱਚਤ ਖਾਤਾ ਹੈ ਜੋ ਤੁਹਾਡੀਆਂ ਬੱਚਤਾਂ ਨੂੰ ਤੁਹਾਡੇ ਮਨ-ਭਾਉਂਦੇ ਮਕਸਦ ਲਈ ਬਿਨਾਂ ਟੈਕਸ ਵਧਾਉਂਦਾ ਹੈ। TFSA ਵਿੱਚੋਂ ਪੈਸੇ ਕਢਵਾਉਣਾ ਟੈਕਸ-ਰਹਿਤ ਹੈ ਕਿਉਂਕਿ ਤੁਸੀਂ ਟੈਕਸ-ਉਪਰੰਤ ਡਾਲਰਾਂ ਨਾਲ ਯੋਗਦਾਨ ਪਾਉਂਦੇ ਹੋ।

RRSP

ਪੰਜੀਕ੍ਰਿਤ ਰਿਟਾਇਰਮੈਂਟ ਬੱਚਤ ਯੋਜਨਾ (RRSP) ਇੱਕ ਅਜਿਹਾ ਖਾਤਾ ਹੈ ਜੋ ਸੰਘੀ ਸਰਕਾਰ ਨਾਲ ਪੰਜੀਕ੍ਰਿਤ ਹੈ, ਅਤੇ ਰਿਟਾਇਰਮੈਂਟ ਲਈ ਪੈਸੇ ਬਚਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ। RRSP ਵਿੱਚ ਯੋਗਦਾਨ ਟੈਕਸ-ਸਥਗਤ ਹੁੰਦੇ ਹਨ। ਇਸਦਾ ਮਤਲਬ ਹੈ ਕਿ ਤੁਸੀਂ ਯੋਗਦਾਨਾਂ ਵਿੱਚ ਵਰਤੀ ਗਈ ਆਪਣੀ ਆਮਦਨੀ ਉੱਤੇ ਟੈਕਸ ਦਾ ਭੁਗਤਾਨ ਨਹੀਂ ਕਰਦੇ ਬਲਕਿ ਕਢਵਾਈ ਗਈ ਰਕਮ ਉੱਤੇ ਟੈਕਸ ਦਾ ਭੁਗਤਾਨ ਕਰਦੇ ਹੋ।

exclamation mark 3 types of homes

ਘਰ ਖਰੀਦਣਾ ਇੱਕ ਵੱਡਾ ਨਿਵੇਸ਼ ਹੈ। ਬਹੁਤ ਸਾਰੇ ਦੂਜੇ ਨਿਵੇਸ਼ਾਂ ਦੀ ਤਰ੍ਹਾਂ, ਅਚੱਲ ਸੰਪਤੀ ਬਜ਼ਾਰ, ਕੀਮਤਾਂ ਦੇ ਵਧਣ-ਘਟਣ ਉੱਤੇ ਨਿਰਭਰ ਹੈ। ਅਤੇ ਦੂਜੇ ਨਿਵੇਸ਼ਾਂ ਦੀ ਤਰ੍ਹਾਂ, ਇਸ ਨਿਵੇਸ਼ ਦਾ ਵੀ ਪਤਾ ਲਗਾਓ ਅਤੇ ਖਰੀਦਣ ਤੋਂ ਪਹਿਲਾਂ ਆਪਣੇ ਵਿਕਲਪਾਂ ਉੱਤੇ ਧਿਆਨਪੂਰਵਕ ਵਿਚਾਰ ਕਰੋ।

ਕੈਨੇਡਾ ਵਿੱਚ ਉਪਲਬਧ ਨਿਵੇਸ਼ ਖਾਤੇ ਦੀਆਂ ਕਿਸਮਾਂ ਅਤੇ ਨਿਵੇਸ਼ ਵਿਕਲਪਾਂ ਬਾਰੇ ਵਧੇਰੇ ਜਾਣਕਾਰੀ ਲਈ, ਇੱਥੇ ਜਾਓ: GetSmarterAboutMoney.ca

Baby carriage, apple, and a book

ਆਪਣੇ ਬੱਚਿਆਂ ਦੀ ਪੜ੍ਹਾਈ ਲਈ ਬੱਚਤ ਕਰਨਾ

ਕੈਨੇਡਾ ਵਿੱਚ ਹਾਈ ਸਕੂਲ ਕਰਨ ਤੋਂ ਬਾਅਦ ਜੇ ਤੁਸੀਂ ਆਪਣੇ ਬੱਚਿਆਂ ਨੂੰ ਯੂਨੀਵਰਸਿਟੀ, ਕਾਲਜ ਜਾਂ ਕਿਸੇ ਅਪ੍ਰੈਂਨਟਿਸਸ਼ਿਪ ਪ੍ਰੋਗਰਾਮ ਵਿੱਚ ਭੇਜਣਾ ਚਾਹੁੰਦੇ ਹੋ ਤਾਂ ਇਸ ਵਿੱਚ ਬਹੁਤ ਸਾਰੇ ਖਰਚੇ ਹੁੰਦੇ ਹਨ। ਸਭ ਤੋਂ ਵੱਡਾ ਖਰਚਾ ਟਿਊਸ਼ਨ ਦਾ ਹੈ, ਇਸ ਤੋਂ ਇਲਾਵਾ ਵੀ ਹੋਰ ਖਰਚੇ ਹੋ ਸਕਦੇ ਹਨ, ਜਿਵੇਂ ਕਿਤਾਬਾਂ ਖਰੀਦਣ ਦੀ ਲੋੜ ਹੁੰਦੀ ਹੈ, ਅਤੇ ਇਹ ਸਭ ਕੁਝ ਮਹਿੰਗਾ ਹੋ ਸਕਦਾ ਹੈ। ਜੇ ਤੁਹਾਡਾ ਬੱਚਾ ਸਕੂਲ ਜਾਣ ਲਈ ਘਰੋਂ ਬਾਹਰ ਜਾਂਦਾ ਹੈ, ਤਾਂ ਉਸਦੇ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਵੀ ਖਰਚੇ ਹੋਣਗੇ। ਇਨ੍ਹਾਂ ਖਰਚਿਆਂ ਨੂੰ ਬਚਾਉਣ ਦਾ ਇੱਕ ਤਰੀਕਾ ਪੰਜੀਕ੍ਰਿਤ ਪੜ੍ਹਾਈ-ਸਬੰਧੀ ਬੱਚਤ ਯੋਜਨਾ (RESP) ਲੈਣਾ ਹੈ।

RESP ਇੱਕ ਸਮਰਪਿਤ ਬੱਚਤ ਖਾਤਾ ਹੈ ਜੋ ਹਾਈ ਸਕੂਲ ਤੋਂ ਬਾਅਦ ਤੁਹਾਡੇ ਬੱਚੇ ਦੀ ਪੜ੍ਹਾਈ ਲਈ ਪੈਸੇ ਦੀ ਬੱਚਤ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਤੁਹਾਡੀਆਂ ਬੱਚਤਾਂ ਟੈਕਸ-ਰਹਿਤ ਵੱਧਦੀਆਂ ਹਨ ਅਤੇ ਉੰਨੀ ਦੇਰ ਤਕ ਨਿਵੇਸ਼ ਆਮਦਨੀਆਂ ਉੱਤੇ ਕੋਈ ਟੈਕਸ ਨਹੀਂ ਲਗਦੇ ਜਦੋਂ ਤਕ ਇਹ ਖਾਤੇ ਵਿੱਚ ਰਹਿੰਦੀਆਂ ਹਨ। ਇੱਕ ਵਿਦਿਆਰਥੀ ਦੇ ਰੂਪ ਵਿੱਚ, ਹੋ ਸਕਦਾ ਹੈ ਕਿ ਤੁਹਾਡੇ ਬੱਚੇ ਦੀ ਆਮਦਨੀ ਟੈਕਸ-ਯੋਗ ਨਾ ਹੋਵੇ, ਇਸਲਈ ਸੰਭਾਵਨਾ ਹੈ ਕਿ ਉਸ ਸਮੇਂ ਉਸ ਦਾ ਟੈਕਸ ਥੋੜ੍ਹਾ ਹੋਵੇ ਜਾਂ ਨਾ ਹੋਵੇ ਜਦੋਂ ਉਹ ਆਪਣੇ RESP ਵਿੱਚੋਂ ਪੈਸੇ ਕਢਵਾਉਂਦਾ ਹੈ।

ਜਦਕਿ ਸਾਰੇ RESP ਖਾਤੇ ਤੁਹਾਡੇ ਬੱਚੇ ਦੀ ਪੜ੍ਹਾਈ ਲਈ ਬੱਚਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ, ਯੋਜਨਾਵਾਂ ਵੱਖ-ਵੱਖ ਕਿਸਮਾਂ ਦੀਆਂ ਹਨ; ਹਰੇਕ ਯੋਜਨਾ ਦੀਆਂ, ਫੀਸਾਂ ਅਤੇ ਮਾਸਿਕ ਯੋਗਦਾਨ ਲੋੜਾਂ ਸਮੇਤ, ਵੱਖ-ਵੱਖ ਵਿਸ਼ੇਸ਼ਤਾਵਾਂ ਹਨ।  ਕਿਸੇ ਵੀ ਕਿਸਮ ਦੇ RESP ਖਾਤੇ ਨੂੰ ਖੋਲ੍ਹਣ ਤੋਂ ਪਹਿਲਾਂ ਇਸਦੇ ਨਿਯਮਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।

RESP ਖਾਤੇ ਦੀਆਂ ਤਿੰਨ ਕਿਸਮਾਂ ਇਸ ਪ੍ਰਕਾਰ ਹਨ:

Single person

ਵਿਅਕਤੀਗਤ ਯੋਜਨਾਵਾਂ

ਵਿਅਕਤੀਗਤ ਯੋਜਨਾਵਾਂ ਇੱਕ ਲਾਭਭੋਗੀ ਦੀ ਪੜ੍ਹਾਈ ਦਾ ਭੁਗਤਾਨ ਕਰਨ ਲਈ ਹਨ। ਕੋਈ ਵੀ ਆਪਣਾ ਵਿਅਕਤੀਗਤ ਖਾਤਾ ਖੋਲ੍ਹ ਸਕਦਾ ਹੈ ਅਤੇ ਕੋਈ ਵੀ ਇਸ ਵਿੱਚ ਯੋਗਦਾਨ ਪਾ ਸਕਦਾ ਹੈ। ਤੁਸੀਂ ਆਪਣੇ ਲਈ ਵੀ ਇਹ ਖਾਤਾ ਖੋਲ੍ਹ ਸਕਦੇ ਹੋ। ਆਮ ਤੌਰ ਤੇ ਤੁਹਾਨੂੰ ਵਿਅਕਤੀਗਤ ਯੋਜਨਾਵਾਂ ਵਿੱਚ ਕੋਈ ਨਿਮਨਤਮ ਰਕਮ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਹੁੰਦੀ।

Family

ਪਰਿਵਾਰਕ ਯੋਜਨਾਵਾਂ

ਪਰਿਵਾਰਕ ਯੋਜਨਾਵਾਂ ਵਿੱਚ ਇੱਕ ਤੋਂ ਵੱਧ ਲਾਭਭੋਗੀ ਹੋ ਸਕਦੇ ਹਨ। ਲਾਭਭੋਗੀ ਉਸ ਵਿਅਕਤੀ ਨਾਲ ਸਬੰਧਤ ਹੋਣੇ ਚਾਹੀਦੇ ਹਨ ਜੋ ਖਾਤਾ ਖੋਲ੍ਹਦਾ ਹੈ ਅਤੇ ਤੁਸੀਂ ਇਸਦਾ ਨਿਰਣਾ ਕਰ ਸਕਦੇ ਹੋ ਕਿ ਲਾਭਭੋਗੀਆਂ ਦੇ ਵਿੱਚ ਫੰਡ ਕਿਵੇਂ ਵਿਭਾਜਿਤ ਕੀਤੇ ਜਾਣੇ ਹਨ। ਪਰਿਵਾਰਕ ਯੋਜਨਾਵਾਂ ਵਿੱਚ ਆਮ ਤੌਰ ਤੇ ਤੁਹਾਨੂੰ ਕੋਈ ਨਿਮਨਤਮ ਰਕਮ ਜਮ੍ਹਾਂ ਕਰਨ ਦੀ ਲੋੜ ਨਹੀਂ ਹੁੰਦੀ।

Group of people

ਸਮੂਹਕ ਯੋਜਨਾਵਾਂ

ਸਮੂਹਕ ਯੋਜਨਾਵਾਂ ਵਿਅਕਤੀਗਤ ਅਤੇ ਪਰਿਵਾਰਕ ਯੋਜਨਾਵਾਂ ਤੋਂ ਹੱਟ ਕੇ ਕੰਮ ਕਰਦੀਆਂ ਹਨ। ਲੋੜੀਂਦੀਆਂ ਮਾਸਿਕ ਜਮ੍ਹਾਂ ਰਕਮਾਂ ਬਾਰੇ ਉਨ੍ਹਾਂ ਦੇ ਅਕਸਰ ਵਾਧੂ ਨਿਯਮ ਹੁੰਦੇ ਹਨ ਕਿ ਤੁਹਾਡਾ ਬੱਚਾ ਕਿੰਨੇ ਪੈਸੇ ਕਢਵਾ ਸਕਦਾ ਹੈ ਅਤੇ ਕਿੰਨੀ ਵਾਰ, ਅਤੇ ਪੜ੍ਹਾਈ ਲਈ ਕਿਹੜੇ ਪ੍ਰੋਗਰਾਮ ਯੋਗ ਹਨ। ਸਮੂਹਕ ਯੋਜਨਾਵਾਂ ਨੂੰ ਵਜੀਫਾ ਯੋਜਨਾ ਦੇ ਡੀਲਰਾਂ ਦੁਆਰਾ ਵੇਚਿਆ ਜਾਂਦਾ ਹੈ ਜੋ ਉਨ੍ਹਾਂ ਪ੍ਰਾਂਤਾਂ ਅਤੇ ਅਧਿਕਾਰ-ਖੇਤਰਾਂ ਵਿੱਚ ਸਿਕਊਰਟੀਜ਼ ਰੈਗੁਲੇਟਰ ਦੇ ਨਾਲ ਪੰਜੀਕ੍ਰਿਤ ਹਨ ਜਿੱਥੇ ਉਹ ਜਨਤਾ ਨੂੰ ਨਿਵੇਸ਼ ਯੋਜਨਾਵਾਂ ਵੇਚਦੇ ਹਨ। ਵਜੀਫਾ ਯੋਜਨਾ ਡੀਲਰਾਂ ਦੁਆਰਾ ਦਿੱਤੀਆਂ ਯੋਜਨਾਵਾਂ ਨੂੰ ਬਿਨਾਂ ਕਿਸੇ ਜੁਰਮਾਨੇ ਤੋਂ ਰੱਦ ਕਰਨ ਲਈ ਤੁਹਾਡੇ ਕੋਲ 60 ਦਿਨ ਦਾ ਸਮਾਂ ਹੁੰਦਾ ਹੈ।

exclamation mark

ਕੀ ਤੁਹਾਨੂੰ ਪਤਾ ਸੀ?

ਜੇ ਤੁਹਾਡਾ RESP ਖਾਤਾ ਹੈ, ਤਾਂ ਕੈਨੇਡਾ ਸਰਕਾਰ ਇੱਕ ਨਿਸ਼ਚਤ ਸੀਮਾ ਤਕ ਵਾਧੂ ਬੱਚਤ ਪ੍ਰੋਤਸਾਹਣ ਪ੍ਰਦਾਨ ਕਰੇਗੀ। ਤੁਹਾਡੇ ਦੁਆਰਾ ਪ੍ਰਾਪਤ ਕੀਤੀ ਜਾਣ ਵਾਲੀ ਰਕਮ ਤੁਹਾਡੇ ਸਲਾਨਾ ਯੋਗਦਾਨਾਂ ਅਤੇ ਸਲਾਨਾ ਪਰਿਵਾਰਕ ਆਮਦਨੀ ਉੱਤੇ ਨਿਰਭਰ ਕਰਦੀ ਹੈ।

ਤੁਸੀਂ ਆਪਣੇ ਬੱਚੇ ਦੀ ਪੜ੍ਹਾਈ ਲਈ ਬੱਚਤ ਕਰਨ ਲਈ ਹੋਰ ਕਿਸਮਾਂ ਦੇ ਖਾਤਿਆਂ ਦਾ ਵੀ ਇਸਤੇਮਾਲ ਕਰ ਸਕਦੇ ਹੋ, ਜਿਵੇਂ ਕੋਈ TFSA, ਟ੍ਰਸਟ ਜਾਂ ਗੈਰ-ਪੰਜੀਕ੍ਰਿਤ ਖਾਤਾ। RESP ਸਮੇਤ ਹਰ ਕਿਸਮ ਦੇ ਖਾਤਿਆਂ ਦੀਆਂ ਆਪਣੀਆਂ-ਆਪਣੀਆਂ ਵਿਸ਼ੇਸ਼ਤਾਵਾਂ ਅਤੇ ਪਾਬੰਦੀਆਂ ਹਨ। ਆਪਣੇ ਸਾਰੇ ਵਿਕਲਪਾਂ ਅਤੇ ਵੱਖ-ਵੱਖ ਕਿਸਮਾਂ ਦੇ ਖਾਤਿਆਂ ਅਤੇ ਨਿਵੇਸ਼ਾਂ ਦੀ ਸਮੀਖਿਆ ਜ਼ਰੂਰ ਕਰੋ ਤਾਂ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਸਭ ਤੋਂ ਵਧੀਆ ਨਿਰਣੇ ਲਿੱਤੇ ਜਾ ਸਕਣ।

RESP ਬਾਰੇ ਵਧੇਰੇ ਜਾਣਕਾਰੀ ਲਈ ਅਤੇ ਚੋਣ ਕਰਦੇ ਸਮੇਂ ਸਵਾਲ ਪੁੱਛਣ ਲਈ, ਕਿਰਪਾ ਕਰਕੇ ਇਸ ਵੈੱਬਸਾਈਟਤੇ RESP ਪ੍ਰਦਾਤਾ ਕੋਲ ਜਾਓ:

GetSmarterAboutMoney.ca

exclamation mark

ਸੰਘੀ ਸਰਕਾਰ ਨਾਲ ਪੰਜੀਕ੍ਰਿਤ ਯੋਜਨਾਵਾਂ (ਉਦਾਹਰਣ ਲਈ: ਟੈਕਸ-ਰਹਿਤ ਬੱਚਤ ਖਾਤੇ, ਪੰਜੀਕ੍ਰਿਤ ਰਿਟਾਇਰਮੈਂਟ ਬੱਚਤ ਯੋਜਨਾਵਾਂ ਅਤੇ ਪੰਜੀਕ੍ਰਿਤ ਪੜ੍ਹਾਈ-ਸਬੰਧੀ ਬੱਚਤ ਯੋਜਨਾਵਾਂ) ਨੂੰ Canada Revenue Agency ਦੁਆਰਾ ਨਿਯੰਤ੍ਰਿਤ ਕੀਤਾ ਜਾਂਦਾ ਹੈ ਜੋ ਕੈਨੇਡਾ ਸਰਕਾਰ ਦੀ ਏਜੰਸੀ ਹੈ। Canada Revenue Agency ਵੈੱਬਸਾਈਟ ਤੇ ਇਨ੍ਹਾਂ ਯੋਜਨਾਵਾਂ ਬਾਰੇ ਨਵੀਨਤਮ ਜਾਣਕਾਰੀ ਅਤੇ ਨਿਯਮ ਦਿੱਤੇ ਗਏ ਹਨ।

Magnifying glass over eye

ਨਿਵੇਸ਼-ਸਬੰਧੀ ਧੋਖਾਧੜੀ ਦਾ ਪਤਾ ਲਗਾਉਣਾ ਸਿੱਖੋ

ਕਿਹਾ ਜਾਂਦਾ ਹੈ ਕਿ ਜੇ ਕੋਈ ਗੱਲ ਇੰਨੀ ਚੰਗੀ ਹੋਵੇ ਕਿ ਸੱਚ ਨਾ ਲੱਗੇ ਤਾਂ ਸ਼ਾਇਦ ਇਸ ਤਰ੍ਹਾਂ ਹੀ ਹੁੰਦਾ ਹੈ। ਨਿਵੇਸ਼-ਸਬੰਧੀ ਫਰੇਬੀ ਮੌਕੇ ਅਤੇ ਉਨ੍ਹਾਂ ਨੂੰ ਵੇਚਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਕਈ ਵਾਰ ਬਹੁਤ ਜਿਆਦਾ ਵਿਸ਼ਵਾਸ ਯੋਗ ਲਗ ਸਕਦੇ ਹਨ, ਇਸਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕੁਝ ਆਮ ਘੋਟਾਲੇ ਕਿਸ ਤਰ੍ਹਾਂ ਦੇ ਹੁੰਦੇ ਹਨ ਅਤੇ ਇਹ ਕਿੱਥੇ ਹੋ ਸਕਦੇ ਹਨ।

ਧੋਖਾਧੜੀ ਕਰਨ ਵਾਲਿਆਂ ਦੁਆਰਾ ਤੁਹਾਨੂੰ ਸੰਪਰਕ ਕਰਨ ਦਾ ਇੱਕ ਤਰੀਕਾ ਉਸ ਸਮੂਹ ਜਾਂ ਸਮੁਦਾਇਕ ਸੰਗਠਨਾਂ ਰਾਹੀਂ ਵੀ ਹੈ ਜਿਨ੍ਹਾਂ ਨਾਲ ਤੁਸੀਂ ਸਬੰਧ ਰੱਖਦੇ ਹੋ।  ਆਪਣੇ ਸ਼ਿਕਾਰ ਦਾ ਭਰੋਸਾ ਜਿੱਤਣ ਲਈ ਧੋਖੇਬਾਜ਼ ਉਸ ਦੇ ਧਾਰਮਿਕ ਸਮੁਦਾਏ ਜਾਂ ਸੱਭਿਆਚਾਰਕ ਪਛਾਣ ਦਾ ਇਸਤੇਮਾਲ ਕਰਦੇ ਹਨ। ਧੋਖੇਬਾਜ ਅਕਸਰ ਉਨ੍ਹਾਂ ਲਈ ਮਦਦ ਦੀ ਪੇਸ਼ਕਸ਼ ਕਰਦੇ ਹਨ,  ਉਸ ਖਾਸ ਸਮੂਹ ਵਿੱਚ ਸਮਾਜਕ ਕਾਰਜਕ੍ਰਮਾਂ ਜਾਂਦੇ ਹਨ, ਅਤੇ ਅਕਸਰ ਉਸੇ ਸਮੁਦਾਏ ਦੇ ਹੁੰਦੇ ਹਨ। ਉਹ ਕੈਨੇਡਾ ਵਿੱਚ ਲੰਮੇ ਸਮੇਂ ਤੋਂ ਰਹਿ ਰਹੇ ਹੋ ਸਕਦੇ ਹਨ ਅਤੇ ਆਪਣੇ ਆਪ ਨੂੰ ਅਜਿਹੇ ਵਿਅਕਤੀ ਦੇ ਰੂਪ ਵਿੱਚ ਦਰਸਾ ਸਕਦੇ ਹਨ ਜਿਨ੍ਹਾਂ ਉੱਤੇ, ਇੱਕ ਅਪਰਿਚਿਤ ਕਨੇਡੀਆਈ ਵਿੱਤੀ ਉਦਯੋਗ ਵਿੱਚ, ਸੰਭਾਵੀ ਸ਼ਿਕਾਰ ਯਕੀਨ ਅਤੇ ਭਰੋਸਾ ਕਰ ਸਕਦੇ ਹਨ। ਇੱਕ ਵਾਰ ਜਦੋਂ ਉਹ ਇੱਕ ਮਜਬੂਤ ਸਬੰਧ ਕਾਇਮ ਕਰ ਲੈਂਦੇ ਹਨ, ਤਾਂ ਉਹ ਲੋਕਾਂ ਨੂੰ ਆਪਣੀ ਸਕੀਮ ਵਿੱਚ ਨਿਵੇਸ਼ ਕਰਨ ਲਈ ਜੋਰ ਪਾਉਂਦੇ ਹਨ। ਇਸਨੂੰ ਸਾਂਝ ਰਾਹੀਂ ਧੋਖਾਧੜੀ ਕਿਹਾ ਜਾਂਦਾ ਹੈ।

ਇਸਦੇ ਸ਼ਿਕਾਰ ਹੋਣ ਵਾਲੇ ਵਿਅਕਤੀ ਧੋਖਾਧੜੀ ਵਿੱਚ ਆਪਣੀ ਜਿੰਦਗੀ ਦੀਆਂ ਕੁਝ ਜਾਂ ਸਾਰੀਆਂ ਬੱਚਤਾਂ ਗੁਆ ਸਕਦੇ ਹਨ। ਬਹੁਤ ਸਾਰੇ ਲੋਕ ਤਾਂ ਆਪਣੇ ਦੋਸਤਾਂ ਅਤੇ ਪਰਿਵਾਰ ਤੋਂ ਸ਼ਰਮਿੰਦਗੀ ਜਾਂ ਪ੍ਰਤਿਕਿਰਿਆ ਦੇ ਡਰ ਤੋਂ ਅਕਸਰ ਇਸ ਧੋਖਾਧੜੀ ਦੀ ਸੂਚਨਾ ਤਕ ਨਹੀਂ ਦਿੰਦੇ। ਉਹ ਸਮੂਹ ਦੇ ਅੰਦਰ ਹੀ ਸਮੱਸਿਆਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਸਕਦੇ ਹਨ, ਜੋ ਦੂਜਿਆਂ ਨੂੰ ਵੀ ਇਸੇ ਧੋਖਾਧੜੀ ਦੀ ਚਪੇਟ ਵਿੱਚ ਛੱਡ ਸਕਦਾ ਹੈ।

ਧੋਖੇਬਾਜ ਤੁਹਾਡੇ ਅਤੇ ਤੁਹਾਡੀ ਸਖਤ-ਮਿਹਨਤ ਦੀ ਕਮਾਈ ਦੇ ਵਿਚਕਾਰ ਆਉਣ ਲਈ ਕਿਸੇ ਵੀ ਹੱਦ ਤਕ ਜਾਣਗੇ। ਇਸਦਾ ਪਤਾ ਕਿਵੇਂ ਲਗਾਉਣਾ ਹੈ ਇਹ ਸਿਖ ਕੇ ਤੁਸੀਂ ਨਿਵੇਸ਼-ਸਬੰਧੀ ਧੋਖਾਧੜੀ ਵਿੱਚ ਪੈਸੇ ਗੁਆਉਣ ਤੋਂ ਬੱਚ ਸਕਦੇ ਹੋ।

ਨਿਵੇਸ਼-ਸਬੰਧੀ ਧੋਖਾਧੜੀ ਦੇ ਆਮ ਸੰਕੇਤ

Rainbow

ਥੋੜ੍ਹੇ ਜਾਂ ਬਿਨਾ ਕਿਸੇ ਜੋਖਮ ਦੇ ਨਾਲ ਵੱਡੇ ਲਾਭ

ਆਮ ਤੌਰ ਤੇ, ਉੱਚ-ਜੋਖਮ ਦੇ ਨਿਵੇਸ਼ ਸੰਭਾਵੀ ਤੌਰ ਤੇ ਵੱਡੇ ਲਾਭਾਂ ਦੀ ਪੇਸ਼ਕਸ਼ ਕਰਦੇ ਹਨ, ਅਤੇ ਘੱਟ-ਜੋਖਣ ਦੇ ਨਿਵੇਸ਼ ਸੰਭਾਵੀ ਤੌਰ ਤੇ ਘੱਟ ਲਾਭਾਂ ਦੀ ਪੇਸ਼ਕਸ਼ ਕਰਦੇ ਹਨ। ਇਸਨੂੰ ਜੋਖਮ-ਲਾਭ ਸਬੰਧ  ਕਿਹਾ ਜਾਂਦਾ ਹੈ। ਜੇ ਕੋਈ ਵਿਅਕਤੀ ਤੁਹਾਨੂੰ ਕਿਸੇ ਅਜਿਹੇ ਨਿਵੇਸ਼ ਦਾ ਵਾਇਦਾ ਕਰਦਾ ਹੈ ਜਿਸ ਵਿੱਚ ਥੋੜ੍ਹੇ ਜਾਂ ਬਿਨਾ ਕਿਸੇ ਜੋਖਮ ਦੇ ਨਾਲ ਵੱਡੇ ਲਾਭ ਹਨ, ਤਾਂ ਉਨ੍ਹਾਂ ਦੁਆਰਾ ਪੇਸ਼ ਕੀਤਾ ਜਾਣ ਵਾਲਾ ਨਿਵੇਸ਼ ਇੱਕ ਘੋਟਾਲਾ ਹੋ ਸਕਦਾ ਹੈ।

Hourglass

ਖਰੀਦਣ ਦਾ ਦਬਾਓ

ਧੋਖੇਬਾਜ ਛੇਤੀ ਤੋਂ ਛੇਤੀ ਤੁਹਾਡਾ ਪੈਸਾ ਹੜੱਪਣ ਲਈ ਉੱਚ-ਦਬਾਓ ਵਾਲੀਆਂ ਵਿਕਰੀ ਜੁਗਤੀਆਂ ਦਾ ਇਸਤੇਮਾਲ ਕਰਦੇ ਹਨ ਅਤੇ ਫਿਰ ਦੂਜੇ ਸੰਭਾਵੀ ਪੀੜਤਾਂ ਵੱਲ ਚਲੇ ਜਾਂਦੇ ਹਨ। ਆਪਣੇ ਪੈਸੇ ਦਾ ਨਿਵੇਸ਼ ਕਰਨਾ ਇੱਕ ਗੰਭੀਰ ਫੈਸਲਾ ਹੈ, ਅਤੇ ਇਹ ਹਮੇਸ਼ਾ ਸਮੇਂ ਦੇ ਨਾਲ ਅਤੇ ਸੋਚ ਸਮਝ ਕੇ ਕਰਨਾ ਚਾਹੀਦਾ ਹੈ। ਜੇ ਤੁਹਾਨੂੰ ਉਸੇ ਸਮੇਂ ਨਿਰਣਾ ਲੈਣ ਲਈ ਕਿਹਾ ਜਾਂਦਾ ਹੈ ਜਾਂ ਇੱਕ ਸੀਮਤ-ਸਮੇਂ ਦੀ ਆਫਰ ਦਿੱਤੀ ਜਾਂਦੀ ਹੈ ਤਾਂ ਸਾਵਧਾਨ ਹੋ ਜਾਓ। ਤੁਸੀਂ ਉਨ੍ਹਾਂ ਦੀ ਸਕੀਮ ਸਮਝ ਨਾ ਜਾਓ ਇਸਲਈ ਧੋਖੇਬਾਜ ਤੁਹਾਨੂੰ ਬਹੁਤ ਜਿਆਦਾ ਸਮਾਂ ਦੇਣਾ ਨਹੀਂ ਚਾਹੁੰਦੇ।

List

ਗੈਰ-ਪੰਜੀਕ੍ਰਿਤ ਵਿਕਰੀਕਰਤਾ ਜਾਂ ਸਲਾਹਕਾਰ

ਇਸ ਤੋਂ ਪਹਿਲਾਂ ਕਿ ਤੁਸੀਂ ਨਿਵੇਸ਼ ਕਰੋ, ਨਿਵੇਸ਼ ਦੀ ਪੇਸ਼ਕਸ਼ ਕਰਨ ਵਾਲੇ ਵਿਅਕਤੀ ਦੇ ਪੰਜੀਕਰਨ ਦੀ ਜਾਂਚ ਕਰੋ। ਆਮ ਤੌਰ ਤੇ, ਸਿਕਿਓਰਿਟੀਜ਼ ਵੇਚਣ ਵਾਲਾ ਜਾਂ ਨਿਵੇਸ਼-ਸਬੰਧੀ ਸਲਾਹ ਪ੍ਰਦਾਨ ਕਰਨ ਵਾਲਾ ਵਿਅਕਤੀ ਆਪਣੇ ਪ੍ਰਾਂਤਕ ਸਿਕਿਓਰਿਟੀਜ਼ ਨਿਯੰਤ੍ਰਕ ਦੇ ਨਾਲ ਪੰਜੀਕ੍ਰਿਤ ਹੋਣਾ ਚਾਹੀਦਾ ਹੈ। ਜੇ ਨਿਵੇਸ਼ ਵੇਚਣ ਵਾਲਾ ਵਿਅਕਤੀ ਕੈਨੇਡਾ ਵਿੱਚ ਵਪਾਰ ਕਰਨ ਲਈ ਪੰਜੀਕ੍ਰਿਤ ਨਹੀਂ ਹੈ, ਤਾਂ ਤੁਹਾਨੂੰ ਉਸਨੂੰ ਪੁੱਛਣਾ ਚਾਹੀਦਾ ਹੈ ਕਿ ਉਹ ਨਿਵੇਸ਼ ਯੋਜਨਾਵਾਂ ਵੇਚਣ ਲਈ ਅਧਿਕਾਰ-ਪ੍ਰਾਪਤ ਹੈ ਜਾਂ ਨਹੀਂ।

ਪੰਜੀਕਰਨ ਦੀ ਜਾਂਚ ਕਰਨ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ (ਸਿਰਫ ਅੰਗ੍ਰੇਜੀ/ਫ੍ਰੈਂਚ ਵਿੱਚ)

exclamation mark

ਤੁਸੀਂ ਧੋਖਾਧੜੀ ਦੀ ਸੂਚਨਾ ਦੇਣ ਵਿੱਚ ਸੰਕੋਚ ਕਰ ਸਕਦੇ ਹੋ ਪਰ ਹਮੇਸ਼ਾ ਯਾਦ ਰੱਖੋ ਕਿ ਨਿਵੇਸ਼ ਧੋਖਾਧੜੀ ਕਿਸੇ ਦੇ ਨਾਲ ਵੀ ਹੋ ਸਕਦੀ ਹੈ। ਜੇ ਤੁਹਾਨੂੰ ਸ਼ੱਕ ਹੈ ਕਿ ਤੁਹਾਨੂੰ ਕਿਸੇ ਧੋਖੇਬਾਜ਼ ਨੇ ਸੰਪਰਕ ਕੀਤਾ ਹੈ ਜਾਂ ਤੁਸੀਂ ਘੋਟਾਲੇ ਦੇ ਸ਼ਿਕਾਰ ਹੋਏ ਹੋ, ਤਾਂ ਕਿਰਪਾ ਕਰਕੇ ਤੁਰੰਤ ਸਾਨੂੰ ਸੰਪਰਕ ਕਰੋ

ਨਿਵੇਸ਼ ਘੋਟਾਲਿਆਂ ਤੋਂ ਬਚਣਾ

Chat bubble with a tie

ਕਿਸੇ ਹੋਰ ਵਿਅਕਤੀ ਦੀ ਸਲਾਹ ਲਓ

ਅਜਿਹੇ ਅਕਾਰਨ ਨਿਵੇਸ਼ ਅਵਸਰਾਂ ਦੇ ਮਾਮਲੇ ਵਿੱਚ ਸ਼ੱਕੀ ਬਣ ਜਾਓ ਜੋ ਤੁਸੀਂ ਫੋਨ ਰਾਹੀਂ, ਆਨਲਾਈਨ ਜਾਂ ਕਿਸੇ ਜਾਣਕਾਰ ਵਿਅਕਤੀ ਤੋਂ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਪਹਿਲਾਂ ਕਿ ਤੁਸੀਂ ਨਿਵੇਸ਼ ਕਰੋ, ਸਾਨੂੰ ਕਾਲ ਕਰੋ ਜਾਂ ਉਸ ਵਿਅਕਤੀ ਦੀ ਵੀ ਸਲਾਹ ਲੈ ਲਓ ਜਿਸਦੇ ਪੰਜੀਕ੍ਰਿਤ ਸਲਾਹਕਾਰ ਹੋਣ ਦੀ ਤੁਸੀਂ ਪੁਸ਼ਟੀ ਕਰ ਚੁਕੇ ਹੋ। ਤੁਸੀਂ ਕਿਸੇ ਵਕੀਲ ਜਾਂ ਅਕਾਉਂਟੈਂਟ ਨਾਲ ਵੀ ਸਲਾਹ-ਮਸ਼ਵਰਾ ਕਰ ਸਕਦੇ ਹੋ।

Clock

ਜਿੰਨਾ ਸਮਾਂ ਚਾਹੀਦਾ ਹੈ ਲਓ

ਸੀਮਤ-ਸਮੇਂ ਦੀਆਂ ਪੇਸ਼ਕਸ਼ਾਂ ਅਤੇ ਉੱਚ-ਦਬਾਓ ਪਾਉਣ ਵਾਲੇ ਵਿਕਰੀਕਰਤਾ ਬਾਰੇ ਸ਼ੱਕੀ ਹੋ ਜਾਓ। ਜੇ ਨਿਵੇਸ਼ ਵੈਧ ਹੈ, ਤਾਂ ਤੁਹਾਨੂੰ ਉਸੇ ਸਮੇਂ ਨਿਵੇਸ਼ ਕਰਨ ਦੀ ਲੋੜ ਨਹੀਂ ਹੁੰਦੀ। ਇੱਕ ਸਮਝਦਾਰੀ ਵਾਲਾ ਫੈਸਲਾ ਲੈਣ ਲਈ ਜਿੰਨਾ ਸਮਾਂ ਚਾਹੀਦਾ ਹੈ ਲਓ।

Computer

ਨਿਵੇਸ਼ ਦਾ ਪਤਾ ਲਗਾਓ

ਇਸ ਤੋਂ ਪਹਿਲਾਂ ਕਿ ਤੁਸੀਂ ਕੋਈ ਨਿਵੇਸ਼ ਕਰੋ, ਇਹ ਜਾਣ ਲਓ ਕਿ ਇਹ ਕਿਵੇਂ ਕੰਮ ਕਰਦਾ ਹੈ, ਅਤੇ ਇਸ ਨਾਲ ਕਿਹੜੇ ਜੋਖਮ ਅਤੇ ਫੀਸਾਂ ਜੁੜੀਆਂ ਹਨ। ਸਵਾਲ ਪੁੱਛਣ ਤੋਂ ਨਾ ਡਰੋ। ਯਕੀਨੀ ਬਣਾਓ ਕਿ ਇਹ ਤੁਹਾਡੇ ਵਿੱਤੀ ਉਦੇਸ਼ਾਂ ਅਤੇ ਲੋੜਾਂ ਦੇ ਮੁਤਾਬਕ ਢੁਕਵਾਂ ਹੋਵੇ।

Group of faces, one wearing a mask to look like the others

ਨਿਵੇਸ਼ ਕਰਨ ਤੋਂ ਪਹਿਲਾਂ ਜਾਂਚ-ਪੜਤਾਲ ਕਰੋ

ਨਿਵੇਸ਼ ਧੋਖਾਧੜੀ ਤੋਂ ਬਚਣ ਦੀ ਸਭ ਤੋਂ ਵਧੀਆ ਤਰੀਕਾ ਇਸ ਗੱਲ ਦੀ ਪੁਸ਼ਟੀ ਕਰਨਾ ਹੈ ਕਿ ਤੁਹਾਨੂੰ ਨਿਵੇਸ਼ ਜਾਂ ਨਿਵੇਸ਼ ਸਲਾਹ ਦੀ ਪੇਸ਼ਕਸ਼ ਕਰਨ ਵਾਲਾ ਵਿਅਕਤੀ ਅਜਿਹਾ ਕਰਨ ਲਈ ਪੰਜੀਕ੍ਰਿਤ ਹੈ। ਆਮ ਤੌਰ ਤੇ, ਸਿਕਿਓਰਿਟੀਜ਼ ਵੇਚਣ ਵਾਲਾ ਜਾਂ ਨਿਵੇਸ਼-ਸਬੰਧੀ ਸਲਾਹ ਪ੍ਰਦਾਨ ਕਰਨ ਵਾਲਾ ਵਿਅਕਤੀ ਆਪਣੇ ਉਸ ਪ੍ਰਾਂਤ ਅਤੇ ਅਧਿਕਾਰ-ਖੇਤਰ ਵਿੱਚ ਸਿਕਿਓਰਿਟੀਜ਼ ਨਿਯੰਤ੍ਰਕ ਦੇ ਨਾਲ ਪੰਜੀਕ੍ਰਿਤ ਹੋਣਾ ਚਾਹੀਦਾ ਹੈ ਜਿੱਥੇ ਉਹ ਨਿਵੇਸ਼ ਯੋਜਨਾਵਾਂ ਨੂੰ ਵੇਚਦਾ ਹੈ।

ਪੰਜੀਕਰਨ ਕਿਉਂ ਮਹੱਤਵਪੂਰਨ ਹੈ?

ਪੰਜੀਕਰਨ ਨਿਵੇਸ਼ਕਾਂ ਦੀ ਸੁਰੱਖਿਆ ਵਿੱਚ ਮਦਦ ਕਰਦੀ ਹੈ ਕਿਉਂਕਿ ਨਿਵੇਸ਼ ਨਿਯੰਤ੍ਰਕ, ਜਿਵੇਂ Ontario Securities Commission, ਸਿਰਫ ਉਨ੍ਹਾਂ ਲੋਕਾਂ ਜਾਂ ਕੰਪਨੀਆਂ ਨੂੰ ਪੰਜੀਕ੍ਰਿਤ ਕਰਦੇ ਹਨ ਜੋ ਨਿਵੇਸ਼ ਯੋਜਨਾਵਾਂ ਨੂੰ ਵੇਚਣ ਜਾਂ ਜਨਤਾ ਨੂੰ ਸਲਾਹ ਦੇਣ ਦੇ ਲਈ ਯੋਗ ਹੁੰਦੇ ਹਨ।

ਪੰਜੀਕਰਨ ਦੀ ਜਾਂਚ ਛੇਤੀ ਅਤੇ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਪੰਜੀਕਰਨ ਸਥਿਤੀ ਦੀ ਜਾਂਚ ਕਰਨ ਲਈ ਅਤੇ ਨਿਵੇਸ਼ ਉਦਯੋਗ ਵਿੱਚ ਕਿਸੇ ਵੀ ਵਿਅਕਤੀ ਜਾਂ ਕਾਰੋਬਾਰ ਦਾ ਅਨੁਸ਼ਾਸਨਾਤਮਕ ਇਤਿਹਾਸ ਜਾਣਨ ਲਈ National Registration Search ਟੂਲ ਦਾ ਇਸਤੇਮਾਲ ਕਰੋ।

Ontario Securities Commission ਦਾ ਪ੍ਰਤੀਕ-ਚਿੰਨ੍ਹ

ਓਨਟਾਰਿਓ ਸਿਕਿਓਰਿਟੀਜ਼ ਕਮੀਸ਼ਨ (Ontario Securities Commission)

Ontario Securities Commission (OSC) ਇੱਕ ਨਿਯੰਤ੍ਰਕ ਹੈ ਜੋ ਓਨਟਾਰਿਓ ਵਿੱਚ ਪੂੰਜੀ ਬਜ਼ਾਰਾਂ ਨੂੰ ਨਿਯੰਤ੍ਰਿਤ ਕਰਨ ਲਈ ਜਿੰਮੇਵਾਰ ਹੈ। OSC ਨਿਵੇਸ਼ਕਾਂ ਨੂੰ ਨਾਜਾਇਜ਼, ਅਣ-ਉਚਿਤ ਜਾਂ ਫਰੇਬੀ ਕਾਰਜ-ਨੀਤੀਆਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਨਿਰਪੱਖ ਅਤੇ ਕੁਸ਼ਲ ਪੂੰਜੀ ਬਜ਼ਾਰਾਂ ਨੂੰ ਵਧਾਵਾ ਦਿੰਦਾ ਹੈ ਅਤੇ ਪੂੰਜੀ ਬਜ਼ਾਰਾਂ ਵਿੱਚ ਵਿਸ਼ਵਾਸ ਕਾਇਮ ਕਰਦਾ ਹੈ।

ਓਨਟਾਰਿਓ ਵਿਖੇ ਸਿਕਿਓਰਿਟੀਜ਼ ਵਿੱਚ ਵਪਾਰ ਕਰਨ ਵਾਲੇ ਅਤੇ ਨਿਵੇਸ਼ਕਾਂ ਨੂੰ ਸਲਾਹ ਦੇਣ ਵਾਲੇ ਲੋਕਾਂ ਅਤੇ ਕਾਰੋਬਾਰਾਂ ਲਈ ਓਨਟਾਰਿਓ ਸਿਕਿਓਰਿਟੀਜ਼ ਦੇ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ। OSC ਉਨ੍ਹਾਂ ਵਿਅਕਤੀਆਂ ਦੇ ਖਿਲਾਫ ਕਦਮ ਚੁੱਕ ਸਕਦਾ ਹੈ ਜੋ ਨਿਯਮਾਂ ਦੀ ਪਾਲਣਾ ਨਹੀਂ ਕਰਦੇ।

The Investor Office (www.InvestorOffice.ca), OSC ਦਾ ਇੱਕ ਹਿੱਸਾ ਹੈ। Investor Office ਕਾਰਜਨੀਤਕ ਦਿਸ਼ਾ ਸਥਾਪਿਤ ਕਰਦਾ ਹੈ ਅਤੇ OSC ਦੇ ਜਤਨਾਂ ਨੂੰ ਨਿਵੇਸ਼ਕ ਵਚਨਬੱਧਤਾ, ਪੜ੍ਹਾਈ, ਪਹੁੰਚ ਅਤੇ ਖੋਜ ਵੱਲ ਲੈ ਜਾਂਦਾ ਹੈ। ਇਹ ਆਫਿਸ ਨਿਵੇਸ਼ਕ ਦੇ ਦ੍ਰਿਸ਼ਟੀਕੋਣ ਨੂੰ ਨੀਤੀ-ਨਿਰਮਾਣ ਅਤੇ ਕੰਮ ਕਾਜ ਵਿੱਚ ਵੀ ਸ਼ਾਮਲ ਕਰਦਾ ਹੈ।

Ontario Securities Commission
ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ

(ਸਿਰਫ ਅੰਗ੍ਰੇਜ਼ੀ/ਫ੍ਰੈਂਚ ਵਿੱਚ)

GetSmarterAboutMoney.ca ਦਾ ਪ੍ਰਤੀਕ-ਚਿੰਨ੍ਹ

GetSmarterAboutMoney.ca

GetSmarterAboutMoney.ca, Ontario Securities Commission ਦੀ ਇੱਕ ਵੈੱਬਸਾਈਟ ਹੈ ਜੋ ਤੁਹਾਡੇ ਪੈਸੇ ਬਾਰੇ ਬੇਹਤਰ ਫੈਸਲੇ ਲੈਣ ਵਿੱਚ ਤੁਹਾਡੀ ਮਦਦ ਕਰਨ ਲਈ ਸੁਤੰਤਰ ਅਤੇ ਪੱਖਪਾਤ-ਰਹਿਤ ਜਾਣਕਾਰੀ ਅਤੇ ਵਿੱਤੀ ਸਾਧਨ ਪ੍ਰਦਾਨ ਕਰਦੀ ਹੈ।

ਇੱਥੇ ਤੁਸੀਂ ਨਿਵੇਸ਼-ਸਬੰਧੀ ਬੁਨਿਆਦੀ ਜਾਣਕਾਰੀ ਪ੍ਰਾਪਤ ਕਰੋਗੇ, ਜਿਵੇਂ ਕਿ ਵੱਖ-ਵੱਖ ਸੰਗਠਨਾਂ ਅਤੇ ਪੇਸ਼ੇਵਰਾਂ ਦੀਆਂ ਕਨੇਡੀਆਈ ਬਜ਼ਾਰਾਂ ਵਿੱਚ ਭੂਮਿਕਾਵਾਂ ਬਾਰੇ ਜਾਣਕਾਰੀ, ਕੈਨੇਡਾ ਵਿੱਚ ਉਪਲਬਧ ਵੱਖ-ਵੱਖ ਕਿਸਮਾਂ ਦੇ ਨਿਵੇਸ਼ ਖਾਤਿਆਂ ਬਾਰੇ ਜਾਣਕਾਰੀ, ਅਤੇ ਨਿਵੇਸ਼-ਯੋਜਨਾ ਚੁਣਨ ਤੋਂ ਪਹਿਲਾਂ ਪੁੱਛੇ ਜਾਣ ਵਾਲੇ ਸਵਾਲਾਂ ਬਾਰੇ ਜਾਣਕਾਰੀ।

GetSmarterAboutMoney.ca ਵਿੱਚ ਅਜਿਹੇ ਕੈਲਕੁਲੇਟਰ, ਕਾਰਜਸ਼ੀਟਾਂ ਅਤੇ ਪ੍ਰਸ਼ਨ-ਉੱਤਰ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਬੇਹਤਰ ਸੂਚਿਤ ਨਿਵੇਸ਼ ਫੈਸਲੇ ਕਰਨ ਵਿੱਚ ਤੁਹਾਡੀ ਮਦਦ ਕਰਦੇ ਹਨ।

ਹੋਰ ਜਾਣਕਾਰੀ ਪ੍ਰਾਪਤ ਕਰੋ

(ਸਿਰਫ ਅੰਗ੍ਰੇਜ਼ੀ/ਫ੍ਰੈਂਚ ਵਿੱਚ)

Hands holding up the letter 'i'

ਪੁੱਛ-ਗਿੱਛ ਅਤੇ ਸੰਪਰਕ ਕੇਂਦਰ

ਜੇ ਕੰਪਨੀ, ਨਿਵੇਸ਼ ਉਤਪਾਦ, ਆਪਣੇ ਸਲਾਹਕਾਰ ਦੇ ਕਾਰਜਾਂ ਬਾਰੇ ਤੁਹਾਡੇ ਕੋਲ ਸਵਾਲ ਜਾਂ ਸ਼ਿਕਾਇਤਾਂ ਹਨ ਤਾਂ ਤੁਸੀਂ Ontario Securities Commission ਦੇ ਪੁੱਛ-ਗਿੱਛ ਕੇਂਦਰ ਅਤੇ ਸੰਪਰਕ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ।

ਇਹ ਟੀਮ 200 ਤੋਂ ਵੀ ਵੱਧ ਭਾਸ਼ਾਵਾਂ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਦੀ ਹੈ।

ਪੁੱਛ-ਗਿੱਛ ਅਤੇ ਸੰਪਰਕ ਕੇਂਦਰ ਤੁਹਾਡੇ ਸਵਾਲਾਂ ਦੇ ਜਵਾਬ ਦੇਵੇਗਾ ਅਤੇ ਤੁਹਾਡੀ ਸ਼ਿਕਾਇਤ ਜਾਂ ਪੁੱਛ-ਗਿੱਛ ਲਈ Ontario Securities Commission ਵਿਖੇ ਸਥਿਤ ਦੂਜੀ ਬ੍ਰਾਂਚ ਦਾ ਹਵਾਲਾ ਦੇ ਸਕਦਾ ਹੈ।

ਸਵਾਲ ਪੁੱਛੋ

Phone

ਸਥਾਨਕ (ਟੋਰਾਂਟੋ)

416-593-8314

(ਵਿਕਲਪ 0)

Map of North America

ਟੋਲ-ਫ੍ਰੀ (ਉੱਤਰੀ-ਅਮਰੀਕਾ)

1-877-785-1555

(ਵਿਕਲਪ 0)

Ear

TTY

1-866-827-1295

Piece of paper

ਫੈਕਸ

416-593-8122

(ਸਵਾਲ ਅਤੇ ਸ਼ਿਕਾਇਤਾਂ)