ਅਸੀਂ ਹਾਂ ਓਨਟਾਰੀਓ ਸਿਕਿਓਰਿਟੀਜ਼ ਕਮੀਸ਼ਨ

ਓਨਟਾਰੀਓ ਸਿਕਿਓਰਿਟੀਜ਼ ਕਮੀਸ਼ਨ (OSC) ਓਨਟਾਰੀਓ ਵਿੱਚ ਪੂੰਜੀ ਬਜ਼ਾਰਾਂ ਨੂੰ ਨਿਯੰਤ੍ਰਿਤ ਕਰਨ ਲਈ ਜ਼ਿੰਮੇਦਾਰ ਹੈ।

OSC ਨਿਵੇਸ਼ਕਾਂ ਦੀ ਅਨੁਚਿਤ, ਗਲਤ ਜਾਂ ਧੋਖੇਧੜੀ ਦੀਆਂ ਕਿਰਿਆਵਾਂ ਤੋਂ ਰੱਖਿਆ ਕਰਦੀ ਹੈ ਅਤੇ ਉਚਿਤ ਅਤੇ ਸਮਰੱਥ ਪੂੰਜੀ ਬਜ਼ਾਰਾਂ ਨੂੰ ਅਤੇ ਪੂੰਜੀ ਬਜ਼ਾਰਾਂ ਵਿੱਚ ਵਿਸ਼ਵਾਸ ਨੂੰ ਪ੍ਰੋਤਸਾਹਿਤ ਕਰਦਾ ਹੈ ਅਤੇ ਆਰਥਿਕ ਪ੍ਰਬੰਧ ਦੀ ਸਥਿਰਤਾ ਅਤੇ ਪ੍ਰਣਾਲੀਗਤ ਜੋਖਮ ਨੂੰ ਘੱਟ ਕਰਨ ਵਿੱਚ ਯੋਗਦਾਨ ਪਾਉਂਦੀ ਹੈ। ਖਾਸ ਤੌਰ ‘ਤੇ, OSC ਓਨਟਾਰੀਓ ਵਿੱਚ ਸੁਰੱਖਿਆ ਉਦਯੋਗ ਦੇ ਨਿਯੰਤ੍ਰਕ ਨਿਯਮਾਂ ਨੂੰ ਬਣਾ ਕੇ ਅਤੇ ਲਾਗੂ ਕਰਕੇ ਨਿਵੇਸ਼ਕਾਂ ਦੀ ਰੱਖਿਆ ਕਰਨ ਲਈ ਕੰਮ ਕਰਦੀ ਹੈ।

ਇਨਵੈਸਟਰ ਆਫਿਸ (www.InvestorOffice.ca) OSC ਦੀ ਇੱਕ ਨਿਯੰਤ੍ਰਕ ਆਪਰੇਸ਼ਨ ਬ੍ਰਾਂਚ ਹੈ। ਇਨਵੈਸਟਰ ਆਫਿਸ ਕੂਟਨੀਤਿਕ ਦਿਸ਼ਾ ਨਿਰਧਾਰਤ ਕਰਦਾ ਹੈ ਅਤੇ ਨਿਵੇਸ਼ਕ ਸ਼ਮੂਲੀਅਤ, ਸਿੱਖਿਆ, ਸਹਾਇਤਾ ਅਤੇ ਖੋਜ ਵਿੱਚ OSC ਦੇ ਯਤਨਾਂ ਦੀ ਅਗਵਾਈ ਕਰਦਾ ਹੈ।

ਇਸ ਆਫਿਸ ਕੋਲ ਨੀਤੀ ਅਧਿਕਾਰ ਵੀ ਹੈ, ਇਹ ਓਮਬਡਸਮੈਨ ਫਾਰ ਬੈਂਕਿੰਗ ਸਰਵਿਸਿਜ਼ ਐਂਡ ਇਨਵੈਸਟਮੈਂਟਸ (OBSI) ਦੀ ਨਿਗਰਾਨੀ ਕਰਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ, ਅਤੇ OSC ਵਿਖੇ ਵਿਹਾਰਕ ਨਿਗਰਾਨੀ ਦੇ ਖੇਤਰ ਦੀ ਅਗਵਾਈ ਕਰਦਾ ਹੈ।

ਪੁੱਛਗਿੱਛ ਅਤੇ ਸੰਪਰਕ ਕੇਂਦਰ

ਜੇਕਰ ਤੁਹਾਡੇ ਕੋਲ ਕਿਸੇ ਕੰਪਨੀ, ਕਿਸੇ ਨਿਵੇਸ਼ ਉਤਪਾਦ, ਜਾਂ ਤੁਹਾਡੇ ਵਿੱਤੀ ਪ੍ਰਤਿਨਿਧੀ ਦੇ ਵਤੀਰੇ ਬਾਰੇ ਕੋਈ ਸਵਾਲ ਜਾਂ ਸ਼ਿਕਾਇਤ ਹੈ, ਤਾਂ ਤੁਸੀਂ ਓਨਟਾਰੀਓ ਸਿਕਿਓਰਿਟੀਜ਼ ਕਮੀਸ਼ਨ ਦੇ ਪੁੱਛਗਿੱਛ ਅਤੇ ਸੰਪਰਕ ਕੇਂਦਰ ਨੂੰ ਸੰਪਰਕ ਕਰ ਸਕਦੇ ਹੋ

ਟੀਮ ਤੁਹਾਡੇ ਸਵਾਲਾਂ ਦਾ 200 ਤੋਂ ਉੱਪਰ ਭਾਸ਼ਾਵਾਂ ਵਿੱਚ ਜਵਾਬ ਦੇ ਸਕਦੀ ਹੈ।

ਪੁੱਛਗਿੱਛ ਅਤੇ ਸੰਪਰਕ ਕੇਂਦਰ ਤੁਹਾਡੇ ਸਵਾਲਾਂ ਦਾ ਜਵਾਬ ਦੇਵੇਗੀ ਅਤੇ ਤੁਹਾਡੀ ਸ਼ਿਕਾਇਤ ਜਾਂ ਪੁੱਛਗਿੱਛ ਨੂੰ ਓਨਟਾਰੀਓ ਸਿਕਿਓਰਿਟੀਜ਼ ਕਮੀਸ਼ਨ ਦੀ ਕਿਸੇ ਹੋਰ ਬ੍ਰਾਂਚ ਨੂੰ ਵੀ ਭੇਜ ਸਕਦੀ ਹੈ।

ਨਿਵੇਸ਼ ਕਰਨ ਤੋਂ ਪਹਿਲਾਂ ਜਾਂਚੋ

ਨਿਵੇਸ਼ ਸੰਬੰਧੀ ਧੋਖਾਧੜੀ ਤੋਂ ਬਚਣ ਦਾ ਸਭ ਤੋਂ ਵਧੀਆ ਢੰਗ ਹੈ ਇਸ ਗੱਲ ਦੀ ਪੁਸ਼ਟੀ ਕਰਨਾ ਕਿ ਤੁਹਾਨੂੰ ਨਿਵੇਸ਼ ਜਾਂ ਨਿਵੇਸ਼ ਕਰਨ ਸੰਬੰਧੀ ਸਲਾਹ ਦੇ ਰਿਹਾ ਵਿਅਕਤੀ ਇੰਝ ਕਰਨ ਲਈ ਰਜਿਸਟਰਡ ਹੈ।

ਆਮ ਤੌਰ ‘ਤੇ, ਸਿਕਿਓਰਿਟੀਜ਼ ਵੇਚਣ ਜਾਂ ਨਿਵੇਸ਼ ਸੰਬੰਧੀ ਸਲਾਹ ਦੇਣ ਵਾਲਾ ਕੋਈ ਵੀ ਵਿਅਕਤੀ ਆਪਣੇ ਸੇਵਾ ਪ੍ਰਦਾਨ ਕਰਨ ਵਾਲੇ ਪ੍ਰੋਵਿੰਸ ਜਾਂ ਸੂਬੇ ਵਿੱਚ ਸਿਕਿਓਰਿਟੀਜ਼ ਨਿਯੰਤ੍ਰਕ ਨਾਲ ਲਾਜ਼ਮੀ ਤੌਰ ‘ਤੇ ਰਜਿਸਟਰਡ ਹੋਣਾ ਚਾਹੀਦਾ ਹੈ।

ਰਜਿਸਟ੍ਰੇਸ਼ਨ ਨਿਵੇਸ਼ਕਾਂ ਦੀ ਰੱਖਿਆ ਕਰਨ ਵਿੱਚ ਮਦਦ ਕਰਦੀ ਹੈ ਕਿਉਂਕਿ ਓਨਟਾਰੀਓ ਸਿਕਿਓਰਿਟੀਜ਼ ਕਮੀਸ਼ਨ ਵਾਂਗ ਨਿਵੇਸ਼ ਨਿਯੰਤ੍ਰਕ ਕੇਵਲ ਉਹਨਾਂ ਲੋਕਾਂ ਜਾਂ ਕੰਪਨੀਆਂ ਨੂੰ ਰਜਿਸਟਰ ਕਰਨਗੇ ਜੋ ਨਿਵੇਸ਼ਾਂ ਨੂੰ ਵੇਚਣ ਜਾਂ ਜਨਤਾ ਨੂੰ ਸਲਾਹ ਦੇਣ ਲਈ ਯੋਗਤਾ-ਪ੍ਰਾਪਤ ਹਨ।

ਰਜਿਸਟਰ ਹੋਣ ਲਈ ਕਿੰਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੈ?

ਪਰਬੀਨਤਾ

ਰਜਿਸਟਰ ਹੋਣ ਲਈ ਨਾਗਰਿਕ ਲਾਜ਼ਮੀ ਤੌਰ ‘ਤੇ ਕੁਝ ਖਾਸ ਸਿੱਖਿਆ ਅਤੇ ਅਨੁਭਵ ਲੋੜਾਂ ਪੂਰੀਆਂ ਕਰਦੇ ਹੋਣੇ ਚਾਹੀਦੇ ਹਨ। ਇਹ ਲੋੜਾਂ ਨਾਗਰਿਕ ਵੱਲੋਂ ਬੇਨਤੀ ਕੀਤੀ ਜਾਣ ਵਾਲੀ ਰਜਿਸਟ੍ਰੇਸ਼ਨ ਦੀ ਸ਼੍ਰੇਣੀ ‘ਤੇ ਨਿਰਭਰ ਕਰਦੀਆਂ ਹਨ। ਹਰੇਕ ਸ਼੍ਰੇਣੀ ਦੀਆਂ ਵੱਖ-ਵੱਖ ਜ਼ਰੂਰਤਾਂ ਹਨ ਅਤੇ ਵੱਖ-ਵੱਖ ਗਤਿਵਿਧੀਆਂ ਦੀ ਇਜਾਜ਼ਤ ਦਿੰਦੀਆਂ ਹਨ।

ਸ਼ਰਾਫਤ

ਫਰਮਾਂ ਅਤੇ ਨਾਗਰਿਕਾਂ ਨੂੰ ਲਾਜ਼ਮੀ ਤੌਰ ‘ਤੇ ਸ਼ਰਾਫਤ ਨਾਲ ਸਲੂਕ ਕਰਨਾ ਚਾਹੀਦਾ ਹੈ, ਜਿਸ ਵਿੱਚ ਖਾਸ ਕਰਕੇ ਗਾਹਕਾਂ ਨਾਲ ਵਤੀਰਾ ਕਰਨ ਸਮੇਂ ਇਮਾਨਦਾਰੀ ਅਤੇ ਭਰੋਸਾ ਹੋਣਾ ਸ਼ਾਮਲ ਹੈ। ਨਾਗਰਿਕ ਪਿਛੋਕੜ ਅਤੇ ਪੁਲਿਸ ਦੀਆਂ ਜਾਂਚਾਂ ਦੇ ਅਧੀਨ ਹਨ ਅਤੇ ਫਰਮਾਂ ਅਤੇ ਸਾਰੇ ਰਜਿਸਟਰਡ ਨਾਗਰਿਕਾਂ ਨੂੰ ਹਰ ਸਾਲ ਆਪਣੀ ਰਜਿਸਟ੍ਰੇਸ਼ਨ ਰੀਨਿਊ ਕਰਵਾਉਣੀ ਹੋਵੇਗੀ।

ਕਰਜਾ ਚੁਕਾਉਣ ਦੀ ਸਮਰੱਥਾ (ਸੋਲਵੈਂਸੀ)

ਫਰਮਾਂ ਨੂੰ ਰੋਜ਼ਾਨਾ ਅਧਾਰ ‘ਤੇ ਆਪਣੇ ਫਰਜ਼ ਨਿਭਾਉਣ ਲਈ ਪੂੰਜੀ ਅਤੇ ਬੀਮਾ ਜ਼ਰੂਰਤਾਂ ਪੂਰੀਆਂ ਕਰਨ ਦੁਆਰਾ ਲਾਜ਼ਮੀ ਤੌਰ ‘ਤੇ ਕਰਜਾ ਚੁਕਾਉਣ ਦੀ ਸਮਰੱਥਾ (ਸੋਲਵੈਂਸੀ) ਬਣਾਈ ਰੱਖਣੀ ਹੋਵੇਗੀ। ਰਜਿਸਟਰ ਹੋਣਾ ਇਸ ਗੱਲ ਦੀ ਵੀ ਗਰੰਟੀ ਨਹੀਂ ਦਿੰਦਾ ਕਿ ਤੁਸੀਂ ਪੈਸੇ ਬਣਾਓਗੇ ਜਾਂ ਤੁਹਾਨੂੰ ਪੈਸੇ ਦਾ ਨੁਕਸਾਨ ਨਹੀਂ ਹੋਵੇਗਾ।

ਰਜਿਸਟ੍ਰੇਸ਼ਨ ਦੀ ਜਾਂਚ ਕਰਨੀ ਸੌਖੀ ਹੈ ਅਤੇ ਤੁਰੰਤ ਕੀਤੀ ਜਾ ਸਕਦੀ ਹੈ। ਰਜਿਸਟ੍ਰੇਸ਼ਨ ਦੀ ਸਥਿਤੀ ਨੂੰ ਜਾਂਚਣ ਅਤੇ ਨਿਵੇਸ਼ ਉਦਯੋਗ ਵਿੱਚ ਕਿਸੇ ਵੀ ਵਿਅਕਤੀ ਜਾਂ ਕਾਰੋਬਾਰ ਦੇ ਵਿਵਸਥਾਤਮਕ ਇਤਿਹਾਸ ਦੀ ਸਮੀਖਿਆ ਕਰਨ ਲਈ ਨੈਸ਼ਨਲ ਰਜਿਸਟ੍ਰੇਸ਼ਨ ਸਰਚ ਟੂਲ ਦੀ ਵਰਤੋਂ ਕਰੋ।

ਕਿਸੇ ਕਾਰੋਬਾਰ ਜਾਂ ਨਾਗਰਿਕ ਦੀ ਰਜਿਸਟ੍ਰੇਸ਼ਨ ਹੁਣੇ ਜਾਂਚੋ

ਕੈਨੇਡਾ ਵਿੱਚ ਤੁਹਾਡੇ ਭਵਿੱਖ ਲਈ ਨਿਵੇਸ਼ ਕਰਨਾ

ਤੁਹਾਡੀਆਂ ਭਵਿੱਖ ਦੀਆਂ ਜ਼ਰੂਰਤਾਂ ਜਿਵੇਂ ਕਿ ਘਰ ਖਰੀਦਣ, ਆਪਣੇ ਬੱਚਿਆਂ ਦੀ ਪੜ੍ਹਾਈ ਲਈ ਪੈਸੇ ਪਾਸੇ ਰੱਖਣ ਜਾਂ ਆਰਾਮ ਨਾਲ ਰਿਟਾਇਰ ਹੋਣ ਲਈ ਬੱਚਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਕਈ ਨਿਵੇਸ਼ ਵਿਕਲਪ ਉਪਲਬਧ ਹਨ।

ਇਹ ਨਿਵੇਸ਼ ਵਿਕਲਪ ਤਿੰਨ ਮੁੱਖ ਸੰਪੱਤੀ ਵਰਗਾਂ ਵਿੱਚ ਆਉਂਦੇ ਹਨ

ਨਕਦ ਅਤੇ ਨਕਦ ਦੇ ਤੁੱਲ

ਨਕਦ ਨਿਵੇਸ਼ਾਂ ਵਿੱਚ ਸ਼ਾਮਲ ਹਨ ਬਚਤ ਖਾਤੇ, ਨਿਸ਼ਚਤ-ਮਿਆਦ ਦੇ ਡਿਪਾਜ਼ਿਟ ਜਿਵੇਂ ਕਿ ਗਾਰੰਟੀਸ਼ੁਦਾ ਨਿਵੇਸ਼ ਸਰਟੀਫੀਕੇਟ (GICs), ਮੁੱਦਰਾ, ਮਨੀ ਮਾਰਕਿਟ ਫੰਡ ਅਤੇ 90 ਦਿਨਾਂ ਜਾਂ ਉਸ ਤੋਂ ਘੱਟ ਵਿੱਚ ਪਰਿਪੱਕ ਹੋਣ ਵਾਲੇ ਸਰਕਾਰੀ ਅਤੇ ਕਾਰਪੇਰੋਟ ਬਾਂਡ।

ਨਿਸ਼ਚਿਤ ਆਮਦਨੀ

ਨਿਸ਼ਚਿਤ ਆਮਦਨੀ ਵਾਲੇ ਨਿਵੇਸ਼ਾਂ ਵਿੱਚ ਸਰਕਾਰੀ ਅਤੇ ਕਾਰਪੇਰੋਟ, ਪਰੈਫਰਡ (preferred) ਸ਼ੇਅਰ ਅਤੇ ਕਰਜ਼ੇ ਸੰਬੰਧੀ ਹੋਰ ਸਾਧਨ ਸ਼ਾਮਲ ਹਨ।

ਇਕਵਿਟੀਜ਼ (Equities)

ਇਕਵਿਟੀ ਨਿਵੇਸ਼ਾਂ ਵਿੱਚ ਸਾਧਾਰਨ (ਕਾਮਨ) ਸ਼ੇਅਰ, ਪਰੈਫਰਡ ਸ਼ੇਅਰ ਅਤੇ ਕੁਝ ਡੈਰੀਵੇਟਿਵਜ਼ (ਹੱਕ, ਵਾਰੰਟ, ਔਪਸ਼ੰਨਜ਼) ਸ਼ਾਮਲ ਹਨ।

ਤੁਸੀਂ ਆਪਣੇ ਨਿਵੇਸ਼ਾਂ ਨੂੰ ਇੱਕ ਰਜਿਸਟਰਡ ਜਾਂ ਗੈਰ-ਰਜਿਸਟਰਡ ਖਾਤੇ ਵਿੱਚ ਰੱਖ ਸਕਦੇ ਹੋ। ਹਰ ਕਿਸਮ ਦਾ ਖਾਤਾ ਆਪਣੀਆਂ ਖੁਦ ਦੀਆਂ ਸਹੂਲਤਾਂ, ਯੋਗਤਾ ਲੋੜਾਂ ਅਤੇ ਪਾਬੰਦੀਆਂ ਨਾਲ ਆਉਂਦਾ ਹੈ। ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਕਿਹੜਾ ਖਾਤਾ (ਜਾਂ ਖਾਤੇ) ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਸਭ ਤੋਂ ਵਧੀਆ ਹੈ(ਹਨ)।

ਕੈਨੇਡਾ ਵਿੱਚ ਉਪਲਬਧ ਨਿਵੇਸ਼ ਖਾਤਿਆਂ ਦੀਆਂ ਕਿਸਮਾਂ ਅਤੇ ਨਿਵੇਸ਼ ਵਿਕਲਪਾਂ ਬਾਰੇ ਵਧੇਰੀ ਜਾਣਕਾਰੀ ਲਈ,
GetSmarterAboutMoney.ca ‘ਤੇ ਜਾਓ

ਯੋਜਨਾ ਅਤੇ ਪ੍ਰਬੰਧਨ ਕਰਨਾ

ਜਦੋਂ ਤੁਸੀਂ ਕੋਈ ਵਿੱਤੀ ਯੋਜਨਾ ਸ਼ੁਰੂ ਕਰਦੇ ਹੋ ਤਾਂ ਪੈਸੇ ਬਚਾਉਣਾ, ਕਰਜਿਆਂ ਦਾ ਬਜਟ ਤਿਆਰ ਕਰਨਾ ਅਤੇ ਪ੍ਰਬੰਧ ਕਰਨਾ ਮਹੱਤਵਪੂਰਨ ਕਾਰਜ ਹੁੰਦੇ ਹਨ।

ਬੱਚਤ ਅਤੇ ਚਾਲੂ ਖਾਤੇ ਆਮ ਤੌਰ ‘ਤੇ ਉਹ ਖਾਤੇ ਹੁੰਦੇ ਹਨ ਜਿੱਥੇ ਲੋਕ ਜਲਦ ਹੀ ਖਰਚੇ ਜਾਣ ਦੀ ਯੋਜਨਾ ਲਈ ਪੈਸੇ ਜਮ੍ਹਾ ਕਰਾਉਂਦੇ ਹਨ। ਲਗਭਗ ਹਰ ਇੱਕ ਵਿਅਕਤੀ ਖਾਤਾ ਖੋਲ੍ਹ ਸਕਦਾ ਹੈ। ਤੁਹਾਡੇ ਕੋਲ ਕੋਈ ਨੌਕਰੀ ਜਾਂ ਪੈਸੇ ਦੀ ਕੋਈ ਘੱਟੋ-ਘੱਟ ਰਕਮ ਹੋਣ ਦੀ ਜ਼ਰੂਰਤ ਨਹੀਂ ਹੈ।

ਜੇਕਰ ਤੁਹਾਡੀ ਉਮਰ 18 ਸਾਲ ਤੋਂ ਘੱਟ ਹੈ, ਤਾਂ ਤੁਸੀਂ ਮਾਤਾ/ਪਿਤਾ ਜਾਂ ਸਰਪ੍ਰਸਤ ਦੀ ਮਦਦ ਨਾਲ ਖਾਤਾ ਖੋਲ੍ਹ ਸਕਦੇ ਹੋ। ਤੁਹਾਡੇ ਕੋਲ ਖਾਤਾ ਖੋਲ੍ਹਣ ਲਈ ਪਛਾਣ ਦੇ 2 ਸਵੀਕਾਰਯੋਗ ਪਰਮਾਣ ਹੋਣੇ ਚਾਹੀਦੇ ਹਨ।

ਖਾਤਿਆਂ ਦੀਆਂ ਕਿਸਮਾਂ

ਬੱਚਤ ਖਾਤਾ

ਇਸ ਦੀ ਵਰਤੋਂ ਐਮਰਜੈਂਸੀ ਲਈ ਜਾਂ ਕੋਈ ਵੱਡੀ ਖਰੀਦ ਕਰਨ ਲਈ ਬੱਚਤ ਕਰਨ ਲਈ ਪੈਸੇ ਪਾਸੇ ਰੱਖਣ ਲਈ ਕੀਤੀ ਜਾ ਸਕਦੀ ਹੈ

ਚਾਲੂ ਖਾਤਾ

ਇਸ ਦੀ ਵਰਤੋਂ ਰੋਜ਼ਾਨਾ ਦੇ ਖਰਚਿਆਂ ਜਾਂ ਬਿੱਲ ਭੁਗਤਾਨ ਕਰਨ ਲਈ ਕੀਤੀ ਜਾ ਸਕਦੀ ਹੈ।

ਨਿਵੇਸ਼ ਖਾਤਾ

ਨਿਵੇਸ਼ ਉਦੇਸ਼ਾਂ ਲਈ ਵਰਤਿਆ ਜਾਣ ਵਾਲਾ ਖਾਤਾ

ਅਜਿਹੇ ਕਈ ਵੱਖ-ਵੱਖ ਵਿੱਤੀ ਸੰਸਥਾਨ ਹਨ ਜੋ ਇਸ ਕਿਸਮ ਦੇ ਖਾਤੇ ਮੁਹੱਈਆ ਕਰਦੇ ਹਨ।

ਬੈਂਕ ਅਤੇ ਟ੍ਰਸਟ ਕੰਪਨੀਆਂ

ਕ੍ਰੈਡਿਟ ਯੂਨੀਅਨ

ਨਿਵੇਸ਼ ਫਰਮਾਂ

exclamation mark

ਤੁਹਾਡੇ ਚਾਲੂ ਅਤੇ ਬੱਚਤ ਖਾਤਿਆਂ ਵਿੱਚ ਜਮ੍ਹਾ ਰਕਮ ਵਿੱਤੀ ਸੰਸਥਾਨ ਦੇ ਦੀਵਾਲੀਏ ਹੋ ਜਾਣ ਦੀ ਸੂਰਤ ਵਿੱਚ ਹੋਏ ਨੁਕਸਾਨ ਦੇ ਵਿਰੁੱਧ ਨਿਯਤ ਸੀਮਾ ਤੱਕ ਸੁਰੱਖਿਅਤ ਹੁੰਦੀ ਹੈ, ਅਤੇ ਇਹ ਸੁਰੱਖਿਆ ਕੈਨੇਡਾ ਡਿਪਾਜ਼ਿਟ ਇੰਸ਼ਯੋਰੈਂਸ ਕਾਰਪੋਰੇਸ਼ਨ (CDIC) ਜਾਂ ਪ੍ਰੋਵਿੰਸ਼ੀਅਲ ਡਿਪਾਜ਼ਿਟ ਇੰਸ਼ਯੋਰੈਂਸ ਕਾਰਪੋਰੇਸ਼ਨ ਦੇ ਵੱਲੋਂ ਮੁਹੱਈਆ ਕੀਤੀ ਜਾਂਦੀ ਹੈ। ਤੁਹਾਡੇ ਨਿਵੇਸ਼ ਖਾਤੇ ਲਈ ਇਸੇ ਕਿਸਮ ਦੀ ਕਵਰੇਜ ਆਮ ਤੌਰ ‘ਤੇ ਕੈਨੇਡੀਅਨ ਇਨਵੈਸਟਰ ਪ੍ਰੋਟੈਕਸ਼ਨ ਫੰਡ (CIPF) ਦੇ ਵੱਲੋਂ ਵੀ ਉਪਲਬਧ ਹੈ ਜੇਕਰ ਤੁਹਾਡਾ ਵਿੱਤੀ ਸੰਸਥਾਨ ਇਨਵੈਸਟਮੈਂਟ ਇੰਡਸਟਰੀ ਰੈਗੂਲੇਟਰੀ ਆਰਗਨਾਈਜ਼ੇਸ਼ਨ ਆਫ ਕੈਨੇਡਾ (IIROC) ਦਾ ਮੈਂਬਰ ਹੈ। ਹਾਲਾਂਕਿ, ਇਹ ਜਮ੍ਹਾ ਰਕਮਾਂ ਨਿੱਜੀ, ਕਾਰੋਬਾਰੀ ਜਾਂ ਨਿਵੇਸ਼ ਘਾਟੇ ਦੇ ਲਈ ਸੁਰੱਖਿਅਤ ਨਹੀਂ ਹਨ।

ਬੱਚਤ ਯੋਜਨਾਵਾਂ

ਤੁਹਾਡੀ ਬੱਚਤ ਵਿੱਚ ਮਦਦ ਕਰਨ ਲਈ, ਕੈਨੇਡਾ ਦੀ ਸਰਕਾਰ ਨੇ ਕਈ ਬੱਚਤ ਅਤੇ ਨਿਵੇਸ਼ ਯੋਜਨਾਵਾਂ ਤਿਆਰ ਕੀਤੀਆਂ ਹਨ। “ਰਜਿਸਟਰਡ ਯੋਜਨਾਵਾਂ” ਦੇ ਨਾਮ ਨਾਲ ਜਾਣੇ ਜਾਣ ਵਾਲੇ ਇਹ ਉਹ ਖਾਤੇ ਹਨ ਜੋ ਨਕਦ ਜਾਂ ਯੋਗਤਾ ਪ੍ਰਾਪਤ ਨਿਵੇਸ਼ਾਂ ਨੂੰ ਰੱਖ ਸਕਦੇ ਹਨ।

RRSPs

ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ (RRSP) ਫੈਡਰਲ ਸਰਕਾਰ ਨਾਲ ਰਜਿਸਟਰਡ ਇੱਕ ਖਾਤਾ ਹੰਦਾ ਹੈ ਜਿਸਦਾ ਮਕਸਦ ਰਿਟਾਇਰਮੈਂਟ ਲਈ ਪੈਸੇ ਦੀ ਬੱਚਤ ਕਰਨ ਵਿੱਚ ਤੁਹਾਡੀ ਮਦਦ ਕਰਨਾ ਹੈ। RRSP ਯੋਗਦਾਨ ਟੈਕਸ-ਵਿਲੰਬਿਤ ਹੁੰਦੇ ਹਨ। ਇਸ ਦਾ ਭਾਵ ਹੈ ਕਿ ਤੁਸੀਂ ਯੋਗਦਾਨਾਂ ਲਈ ਵਰਤੀ ਗਈ ਆਪਣੀ ਆਮਦਨ ‘ਤੇ ਟੈਕਸ ਦਾ ਭੁਗਤਾਨ ਨਹੀਂ ਕਰਦੇ ਪਰ ਤੁਸੀਂ ਆਪਣੀਆਂ ਨਿਕਾਸੀਆਂ(ਵਿਥਡ੍ਰਾਲਾਂ) ‘ਤੇ ਟੈਕਸ ਦਾ ਭੁਗਤਾਨ ਕਰਦੇ ਹੋ। ਉਹ ਰਕਮ ਜਿਸ ਦਾ ਤੁਸੀਂ RRSP ਨੂੰ ਯੋਗਦਾਨ ਕਰ ਸਕਦੇ ਹੋ, ਉਹ ਕੁਝ ਨਿਯਤ ਸੀਮਾਵਾਂ ਤੱਕ ਤੁਹਾਡੇ ਦੁਆਰਾ ਕਮਾਈ ਆਮਦਨ ‘ਤੇ ਅਧਾਰਤ ਹੈ।

RRSP ਖੋਲ੍ਹਣ ਦੇ ਪੰਜ ਕਾਰਨ

ਯੋਗਦਾਨ ਟੈਕਸ ਕਟੌਤੀਯੋਗ ਹੁੰਦੀ ਹੈ

ਤੁਸੀਂ ਆਪਣੀ ਟੈਕਸ ਰਿਟਰਨ ‘ਤੇ ਆਪਣੇ RRSP ਯੋਗਦਾਨ ਨੂੰ ਕਟੌਤੀ ਦੇ ਤੌਰ ‘ਤੇ ਕਲੇਮ ਕਰਦੇ ਹੋ। ਉਦਾਹਰਨ ਲਈ, ਜੇਕਰ ਤੁਸੀਂ ਓਨਟਾਰੀਓ ਵਿੱਚ ਚੋਟੀ ਦੀ ਟੈਕਸ ਸ਼੍ਰੇਣੀ ਵਿੱਚ ਆਉਂਦੇ ਹੋ, ਤਾਂ ਤੁਹਾਡੇ ਵੱਲੋਂ ਕੀਤਾ ਜਾਣ ਵਾਲਾ ਹਰ $1,000 ਦਾ ਯੋਗਦਾਨ ਤੁਹਾਡੇ ਵੱਲੋਂ ਭੁਗਤਾਨ ਕੀਤੇ ਜਾਣ ਵਾਲੇ ਟੈਕਸ ਨੂੰ ਲਗਭਗ $535 ਤੱਕ ਘਟਾ ਦਿੰਦਾ ਹੈ

ਬੱਚਤ ਟੈਕਸ-ਮੁਕਤ ਵਧਦੀ ਹੈ

ਤੁਸੀਂ ਓਨਾਂ ਚਿਰ ਕਿਸੇ ਵੀ ਨਿਵੇਸ਼ ਆਮਦਨ ‘ਤੇ ਟੈਕਸ ਦਾ ਭੁਗਤਾਨ ਨਹੀਂ ਕਰੋਗੇ ਜਿੰਨਾਂ ਚਿਰ ਉਹ ਤੁਹਾਡੇ RRSP ਵਿੱਚ ਰਹੇਗੀ। ਇਹ ਟੈਕਸ-ਮੁਕਤ ਕੰਪਾਊਂਡਿੰਗ ਹਮੇਸ਼ਾਂ ਤੁਹਾਡੀਆਂ ਬੱਚਤਾਂ ਦਾ ਤੇਜ਼ੀ ਨਾਲ ਵਿਕਾਸ ਕਰਨ ਦਿੰਦੀਆਂ ਹਨ।

ਤੁਸੀਂ ਰਿਟਾਇਰ ਹੋ ਜਾਣ ‘ਤੇ ਆਪਣੀ RRSP ਨੂੰ ਨਿਯਮਤ ਭੁਗਤਾਨ ਪ੍ਰਾਪਤ ਕਰਨ ਲਈ ਤਬਦੀਲ ਕਰ ਸਕਦੇ ਹੋ

ਤੁਸੀਂ ਰਿਟਾਇਰ ਹੋ ਜਾਣ ‘ਤੇ ਆਪਣੀਆਂ RRSP ਬੱਚਤਾਂ ਨੂੰ RRIF ਵਿੱਚ ਜਾਂ ਇੱਕ ਐਨੁਇਟੀ(ਸਲਾਨਾ-ਭੱਤਾ) ਵਿੱਚ ਟੈਕਸ-ਮਕੁਤ ਟ੍ਰਾਂਸਫਰ ਕਰ ਸਕਦੇ ਹੋ। ਤੁਸੀਂ ਹਰ ਸਾਲ ਤੁਹਾਨੂੰ ਪ੍ਰਾਪਤ ਹੋਣ ਵਾਲੇ ਨਿਯਮਤ ਭੁਗਤਾਨਾਂ ‘ਤੇ ਟੈਕਸ ਦਾ ਭੁਗਤਾਨ ਕਰੋਗੇ — ਪਰ ਜੇਕਰ ਤੁਸੀਂ ਰਿਟਾਇਰਮੈਂਟ ਦੇ ਦੌਰਾਨ ਛੋਟੀ ਟੈਕਸ ਸ਼੍ਰੇਣੀ ਵਿੱਚ ਆਉਂਦੇ ਹੋ, ਤਾਂ ਤੁਸੀਂ ਘੱਟ ਟੈਕਸ ਦਾ ਭੁਗਤਾਨ ਕਰੋਗੇ। ਤਬਦੀਲੀ ਕਰਨ ਦੀ ਲੁੜੀਂਦੀ ਮਿਤੀ ਉਹ ਦਿਨ ਹੈ ਜਿਸ ਦਿਨ ਤੁਸੀਂ 71 ਸਾਲਾਂ ਦੇ ਹੋ ਜਾਵੇਗੋ।

ਵਿਵਾਹਕ RRSP ਤੁਹਾਡੇ ਸਮਿਲਿਤ ਟੈਕਸ ਭਾਰ ਨੂੰ ਘਟਾ ਸਕਦਾ ਹੈ

ਜੇਕਰ ਤੁਸੀਂ ਆਪਣੇ(ਣੀ) ਪਤੀ/ਪਤਨੀ ਨਾਲੋਂ ਵੱਧ ਕਮਾਉਂਦੇ ਹੋ, ਤਾਂ ਤੁਸੀਂ ਵਿਵਾਹਕ RRSP ਵਿੱਚ ਯੋਗਦਾਨ ਕਰਕੇ ਉਹਨਾਂ ਦੀ ਟੈਕਸ-ਮੁਕਤ ਬੱਚਤ ਨੂੰ ਵਿਕਸਤ ਕਰਨ ਵਿੱਚ ਮਦਦ ਕਰ ਸਕਦੇ ਹੋ। ਰਿਟਾਇਰਮੈਂਟ ਆਮਦਨ ਫਿਰ ਤੁਹਾਡੇ ਦੋਨਾਂ ਵਿੱਚ ਹੋਰ ਵੀ ਬਰਾਬਰ ਹਿੱਸੇ ਵਿੱਚ ਵੰਡੀ ਜਾਵੇਗੀ — ਜੋ ਕਿ ਤੁਹਾਡੇ ਵੱਲੋਂ ਭੁਗਤਾਨ ਕੀਤੇ ਜਾਣ ਵਾਲੇ ਟੈਕਸ ਦੀ ਕੁੱਲ ਰਕਮ ਨੂੰ ਘਟਾ ਸਕਦੀ ਹੈ।

ਤੁਸੀਂ ਆਪਣਾ ਪਹਿਲਾ ਘਰ ਖਰੀਦਣ ਲਈ ਜਾਂ ਆਪਣੀ ਸਿੱਖਿਆ ਵਾਸਤੇ ਭੁਗਤਾਨ ਕਰਨ ਲਈ ਆਪਣੀ RRSP ਤੋਂ ਉਧਾਰ ਲੈ ਸਕਦੇ ਹੋ।

ਤੁਸੀਂ ਆਪਣੇ ਪਹਿਲੇ ਘਰ ਲਈ ਡਾਉਨ ਪੇਮੈਂਟ ਵਾਸਤੇ $35,000 ਤੱਕ ਜਾਂ ਆਪਣੇ ਪਤੀ ਜਾਂ ਪਤਨੀ ਲਈ ਸਿੱਖਿਆ ਦੇ ਖਰਚਿਆਂ ਦਾ ਭੁਗਤਾਨ ਕਰਨ ਵਾਸਤੇ $20,000 ਤੱਕ ਲੈ ਸਕਦੇ ਹੋ। ਤੁਹਾਨੂੰ ਇੰਨ੍ਹਾਂ ਨਿਕਾਸੀਆਂ (withdrawals) ਤੇ ਕੋਈ ਟੈਕਸ ਦਾ ਭੁਗਤਾਨ ਨਹੀਂ ਕਰੋਗੇ ਜਦੋਂ ਤੱਕ ਕਿ ਤੁਸੀਂ ਸਮੇਂ ਦੀਆਂ ਨਿਰਧਾਰਤ ਸਮਿਆਂ ਦੇ ਅੰਦਰ ਪੈਸੇ ਦਾ ਵਾਪਸ ਭੁਗਤਾਨ ਕਰਦੇ ਹੋ।

exclamation mark

RRSP ਬੱਚਤ ਕੈਲਕੁਲੇਟਰ

ਰਿਟਾਇਰਮੈਂਟ ‘ਤੇ ਤੁਹਾਡੀ ਕਿੰਨੀ RRSP ਮੁੱਲਵਾਨ ਹੋਵਗੀ, ਇਹ ਪਤਾ ਕਰਨ ਲਈ ਇਸ RRSP ਬੱਚਤ ਕੈਲਕੁਲੇਟਰ ਦੀ ਵਰਤੋਂ ਕਰੋ।

ਕੈਲਕੁਲੇਟਰ

RESPs

ਰਜਿਸਟਰਡ ਸਿੱਖਿਆ ਬੱਚਤ ਯੋਜਨਾ (RESP) ਹਾਈ ਸਕੂਲ ਤੋਂ ਬਾਅਦ ਤੁਹਾਡੇ ਬੱਚੇ ਦੀ ਸਿੱਖਿਆ ਦੇ ਲਈ ਬੱਚਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਸਮਰਪਿਤ ਬੱਚਤ ਯੋਜਨਾ ਹੈ। ਜੇਕਰ ਤੁਹਾਡੇ ਕੋਲ ਕਿਸੇ ਬੱਚੇ ਲਈ RESP ਯੋਜਨਾ ਹੈ, ਤਾਂ ਕੈਨੇਡਾ ਦੀ ਸਰਕਾਰ ਤੁਹਾਡੇ ਬੱਚੇ ਦੀ ਸਿੱਖਿਆ ਲਈ ਬੱਚਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਨਿਯਤ ਸੀਮਾ ਤੱਕ ਸਿੱਖਿਆ ਗ੍ਰਾਂਟਾਂ ਪੇਸ਼ ਕਰਨ ਦੁਆਰਾ ਵਾਧੂ ਬੱਚਤ ਪ੍ਰੋਤਸਾਹਨ ਮੁਹੱਈਆ ਕਰਵਾਏਗੀ। ਤੁਹਾਨੂੰ ਪ੍ਰਾਪਤ ਹੋਣ ਵਾਲੀ ਰਕਮ ਤੁਹਾਡੇ ਸਲਾਨਾ ਯੋਗਦਾਨਾਂ ਅਤੇ ਘਰੇਲੂ ਆਮਦਨ ‘ਤੇ ਨਿਰਭਰ ਕਰਦੀ ਹੈ।

3 ਕਿਸਮ ਦੀਆਂ RESP ਯੋਜਨਾਵਾਂ:

ਵਿਅਕਤੀਗਤ

ਇੱਕ ਵਿਅਕਤੀਗਤ ਯੋਜਨਾ ਦਾ ਮੰਤਵ ਇੱਕ ਲਾਭਪਾਤਰੀ ਦੀ ਸਿੱਖਿਆ ਲਈ ਭੁਗਤਾਨ ਕਰਨਾ ਹੈ। ਕੋਈ ਵੀ ਇੱਕ ਵਿਅਕਤੀਗਤ ਯੋਜਨਾ ਖੋਲ੍ਹ ਸਕਦਾ ਹੈ ਅਤੇ ਕੋਈ ਵੀ ਇਸ ਵਿੱਚ ਯੋਗਦਾਨ ਪਾ ਸਕਦਾ ਹੈ। ਇੱਥੋਂ ਤੱਕ ਕਿ ਤੁਸੀਂ ਆਪਣੇ ਲਈ ਇੱਕ ਯੋਜਨਾ ਵੀ ਖੋਲ੍ਹ ਸਕਦੇ ਹੋ। ਤੁਹਾਨੂੰ ਆਮ ਤੌਰ ‘ਤੇ ਘੱਟੋ-ਘੱਟ ਡਿਪਾਜ਼ਿਟ ਕਰਨ ਦੀ ਲੋੜ ਨਹੀਂ ਪੈਂਦੀ। ਜੇਕਰ ਲਾਭਪਾਤਰੀ ਹਾਈ ਸਕੂਲ ਤੋਂ ਬਾਅਦ ਆਪਣੀ ਸਿੱਖਿਆ ਜਾਰੀ ਨਹੀਂ ਰੱਖਦਾ, ਤਾਂ ਤੁਸੀਂ ਕਿਸੋ ਹੋਰ ਲਾਭਪਾਤਰੀ ਦਾ ਨਾਂ ਦਰਜ ਕਰਵਾਉਣ ਦੇ ਯੋਗ ਹੋ ਸਕਦੇ ਹੋ।


ਯੋਗਦਾਨ:

ਤੁਸੀਂ ਫੈਸਲਾ ਕਰੋ ਕਿ ਲਾਭਪਾਤਰੀ ਲਈ $50,000 ਦੀ ਜੀਵਨ ਭਰ ਦੀ ਯੋਗਦਾਨ ਸੀਮਾ ਤੱਕ ਕਦੋਂ ਅਤੇ ਕਿੰਨੇ ਪੈਸੇ ਪਾਉਣੇ ਹਨ।

ਪਰਿਵਾਰਕ

ਪਰਿਵਾਰਕ ਯੋਜਨਾ ਵਿੱਚ ਇੱਕ ਤੋਂ ਵੱਧ ਲਾਭਪਾਤਰੀ ਹੋ ਸਕਦੇ ਹਨ। ਪਰ ਹਰੇਕ ਲਾਭਪਾਤਰੀ ਲਾਜ਼ਮੀ ਤੌਰ ‘ਤੇ ਯੋਜਨਾ ਖੋਲ੍ਹਣ ਵਾਲੇ ਵਿਅਕਤੀ ਨਾਲ ਸੰਬੰਧ ਰੱਖਦਾ ਹੋਣਾ ਚਾਹੀਦਾ ਹੈ (ਉਦਾਹਰਨ ਲਈ, ਤੁਹਾਡੇ ਬੱਚੇ, ਪੋਤੇ/ਪੋਤੀਆਂ, ਭਰਾ ਅਤੇ ਭੈਣਾਂ), ਅਤੇ ਨਾਮ ਕਰਨ ਦੌਰਾਨ ਉਸ ਦੀ ਉਮਰ 21 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।


ਯੋਗਦਾਨ:

ਤੁਹਾਨੂੰ ਆਮ ਤੌਰ ‘ਤੇ ਯੋਜਨਾ ਖੋਲ੍ਹਣ ਦੌਰਾਨ ਘੱਟੋ-ਘੱਟ ਡਿਪਾਜ਼ਿਟ ਕਰਨ ਦੀ ਲੋੜ ਨਹੀਂ ਹੁੰਦੀ ਅਤੇ ਤੁਸੀਂ ਫੈਸਲਾ ਕਰੋ ਕਿ ਹਰੇਕ ਲਾਭਪਾਤਰੀ ਲਈ $50,000 ਦੀ ਜੀਵਨ ਭਰ ਦੀ ਸੀਮਾ ਤੱਕ ਕਦੋਂ ਅਤੇ ਕਿੰਨੇ ਪੈਸੇ ਪਾਉਣੇ ਹਨ।

ਸਮੂਹਕ

ਸਮੂਹਕ ਯੋਜਨਾਵਾਂ ਵਿਅਕਤੀਗਤ ਅਤੇ ਪਰਿਵਾਰਕ ਯੋਜਨਾਵਾਂ ਨਾਲੋਂ ਵੱਖਰੇ ਢੰਗ ਨਾਲ ਕੰਮ ਕਰਦੀਆਂ ਹਨ ਅਤੇ ਹਰੇਕ ਯੋਜਨਾ ਦੇ ਆਪਣੇ ਖੁਦ ਦੇ ਨਿਯਮ ਹੁੰਦੇ ਹਨ। ਉਹਨਾਂ ਦੀਆਂ ਫੀਸਾਂ ਵੀ ਜਿਆਦਾ ਹੁੰਦੀਆਂ ਹਨ ਅਤੇ ਵੱਧ ਪ੍ਰਤਿਬੰਧਕ ਨਿਯਮ ਹੁੰਦੇ ਹਨ। ਬੱਚੇ ਦਾ ਤੁਹਾਡੇ ਨਾਲ ਕੋਈ ਰਿਸ਼ਤਾ ਹੋਣਾ ਜ਼ਰੂਰੀ ਨਹੀਂ ਅਤੇ ਯੋਜਨਾ ਖੋਲ੍ਹਣ ਦੌਰਾਨ ਤੁਹਾਨੂੰ ਘੱਟੋ-ਘੱਟ ਡਿਪਾਜ਼ਿਟ ਕਰਵਾਉਣਾ ਹੋਵੇਗਾ।


ਯੋਗਦਾਨ:

ਤੁਸੀਂ ਲਾਭਪਾਤਰੀ ਲਈ $50,000 ਦੀ ਜੀਵਨ ਭਰ ਦੀ ਯੋਗਦਾਨ ਸੀਮਾ ਤੱਕ, RESP ਵਿੱਚ ਨਿਯਤ ਸੂਚੀ ਦੇ ਅਨੁਸਾਰ ਪੈਸੇ ਪਾਉਂਦੇ ਹੋ।


ਤੁਹਾਡੇ ਵੱਲੋਂ ਪਾਏ ਜਾਣ ਵਾਲੇ ਪੈਸੇ ਦੂਜੇ ਨਿਵੇਸ਼ਕਾਂ ਦੇ ਯੋਗਦਾਨਾਂ ਨਾਲ ਇਕੱਠੇ ਹੋ ਜਾਂਦੇ ਹਨ।


ਸਾਰੇ ਨਿਵੇਸ਼ ਫੈਸਲੇ ਤੁਹਾਡੇ ਲਈ ਲਿੱਤੇ ਜਾਂਦੇ ਹਨ।

exclamation mark

ਕੀ ਤੁਹਾਨੂੰ ਪਤਾ ਸੀ?

ਆਪਣੇ ਇਕਰਾਰਨਾਮੇ ‘ਤੇ ਦਸਤਖਤ ਕਰਨ ਤੋਂ ਬਾਅਦ ਸਕਾਲਰਸ਼ਿਪ ਯੋਜਨਾ ਡੀਲਰਾਂ ਵੱਲੋਂ ਮੁਹੱਈਆ ਕੀਤੀਆਂ ਯੋਜਨਾਵਾਂ ਨੂੰ ਬਿਨਾਂ ਕਿਸੇ ਜੁਰਮਾਨੇ ਦੇ ਰੱਦ ਕਰਨ ਲਈ ਤੁਹਾਡੇ ਕੋਲ 60 ਦਿਨ ਹੁੰਦੇ ਹਨ

TFSAs

ਟੈਕਸ-ਮੁਕਤ ਬੱਚਤ ਖਾਤਾ (TFSA) ਫੈਡਰਲ ਸਰਕਾਰ ਨਾਲ ਰਜਿਸਟਰਡ ਇੱਕ ਖਾਤਾ ਹੁੰਦਾ ਹੈ ਜੋ ਤੁਹਾਡੇ ਕਿਸੇ ਵੀ ਇੱਛਤ ਉਦੇਸ਼ ਲਈ ਤੁਹਾਡੀ ਬੱਚਤ ਵਿੱਚ ਟੈਕਸ-ਮੁਕਤ ਵਿਕਾਸ ਕਰਨ ਦਿੰਦਾ ਹੈ।

TFSA ਖੋਲ੍ਹਣ ਦੇ 4 ਕਾਰਨ

ਤੁਸੀਂ ਪਹਿਲਾਂ ਤੋਂ ਹੀ ਹਰ ਸਾਲ RRSP ਵਿੱਚ ਆਪਣੀ ਪੂਰੀ ਰਕਮ ਦਾ ਯੋਗਦਾਨ ਕਰ ਰਹੇ ਹੋ

ਤੁਹਾਡੇ ਰਿਟਾਇਰ ਹੋਣ ‘ਤੇ, ਤੁਸੀਂ ਆਪਣੇ TFSA ਵਿੱਚੋਂ ਟੈਕਸ-ਮੁਕਤ ਆਮਦਨ ਕੱਢ ਸਕਦੇ ਹੋ। ਇਸ ਨਾਲ ਤੁਸੀਂ ਆਪਣੇ RRSP ਵਿੱਚੋਂ ਨਕਦ ਕੱਢਣ ਵਿੱਚ ਦੇਰੀ ਕਰਕੇ – ਅਤੇ ਉਹਨਾਂ ਵਿਥਡ੍ਰਾਲਾਂ ‘ਤੇ ਟੈਕਸ ਦਾ ਭੁਗਤਾਨ ਕਰ ਸਕਦੇ ਹੋ।

ਜਦੋਂ ਤੁਸੀਂ TFSA ਵਿੱਚੋਂ ਪੈਸੇ ਕੱਢਦੇ ਹੋ ਤਾਂ ਤੁਹਾਨੂੰ ਆਪਣਾ ਇਨਕਮ ਟੈਕਸ ਰੇਟ ਵੱਧ ਹੋਣ ਦੀ ਆਸ ਹੁੰਦੀ ਹੈ

ਤੁਹਾਡੇ ਵੱਲੋਂ TFSA ਵਿੱਚ ਪਾਏ ਜਾਣ ਵਾਲੇ ਪੈਸੇ ‘ਤੇ ਪਹਿਲਾਂ ਤੋਂ ਹੀ ਟੈਕਸ ਲੱਗ ਗਿਆ ਹੁੰਦਾ ਹੈ। ਇਸ ਲਈ ਜੇਕਰ ਤੁਹਾਡੇ ਵੱਲੋਂ ਪੈਸੇ ਕੱਢਣ ਦੌਰਾਨ ਤੁਹਾਡਾ ਮਾਰਜੀਨਲ ਟੈਕਸ ਰੇਟ ਵੱਧ ਹੁੰਦਾ ਹੈ, ਤਾਂ ਤੁਸੀਂ ਟੈਕਸ ਵਿੱਚ ਘੱਟ ਭੁਗਤਾਨ ਕੀਤਾ ਹੋਵੇਗਾ। ਇਸ ਦਾ ਉਲਟ RRSP ਵਿੱਚ ਬੱਚਤ ਦੇ ਲਈ ਸਹੀ ਹੈ। ਉੱਚ ਟੈਕਸ ਰੇਟ ਸਮੇਂ ਦੇ ਨਾਲ-ਨਾਲ ਤੁਹਾਡੇ ਵੱਲੋਂ ਤੁਹਾਡੀਆਂ RRSP ਬੱਚਤਾਂ ਵਿੱਚੋਂ ਪੈਸੇ ਕੱਢਣ ‘ਤੇ ਤੁਹਾਡਾ ਟੈਕਸ ਬਿੱਲ ਵਧਾ ਦੇਵੇਗਾ।

ਤੁਹਾਨੂੰ ਇੱਕ ਲਚਕਦਾਰ ਬੱਚਤ ਯੋਜਨਾ ਚਾਹੀਦੀ ਹੈ

ਤੁਸੀਂ ਆਪਣੇ TFSA ਵਿੱਚ ਕਿਸੇ ਅਣਵਰਤੀ ਯੋਗਦਾਨ ਗੁੰਜਾਇਸ਼ ਨੂੰ ਭਵਿੱਖ ਦੇ ਸਾਲਾਂ ਤੱਕ ਅੱਗੇ ਭੇਜ ਸਕਦੇ ਹੋ। ਅਤੇ, ਜੇਕਰ ਤੁਸੀਂ ਆਪਣੀ TFSA ਬੱਚਤ ਨੂੰ ਕੱਢਦੇ ਹੋ, ਤਾਂ ਤੁਸੀਂ ਕੱਢੀ ਗਈ ਪੂਰੀ ਰਕਮ ਨੂੰ ਕਿਸੇ ਬਾਅਦ ਤਰੀਕ ਨੂੰ ਵਾਪਿਸ ਪਾ ਸਕਦੇ ਹੋ ਅਤੇ ਫਿਰ ਵੀ ਹਰ ਸਾਲ ਵੱਧ-ਤੋਂ-ਵੱਧ ਬੱਚਤ ਕਰ ਸਕਦੇ ਹੋ।

ਤੁਸੀਂ ਆਪਣੇ ਨਿਵੇਸ਼ਾਂ ‘ਤੇ ਟੈਕਸ ਘਟਾਉਣਾ ਚਾਹੁੰਦੇ ਹੋ

ਤੁਸੀਂ TFSA ਦੀ ਵਰਤੋਂ ਉਹਨਾਂ ਨਿਵੇਸ਼ਾਂ ਨੂੰ ਸੁਰੱਖਿਅਤ ਕਰਨ ਲਈ ਕਰ ਸਕਦੇ ਹੋ ਜਿੰਨ੍ਹਾਂ ‘ਤੇ ਨਹੀਂ ਤਾਂ ਉੱਚ ਰੇਟ ‘ਤੇ ਟੈਕਸ ਲਗਾਇਆ ਜਾਵੇਗਾ। ਇੰਝ ਇਸ ਲਈ ਕਿਉਂਕਿ ਤੁਸੀਂ ਆਪਣੀਆਂ TFSA ਦੀ ਆਮਦਨ ‘ਤੇ ਟੈਕਸ ਅਦਾ ਨਹੀਂ ਕਰਦੇ। ਉਦਾਹਰਨ: ਵਿਆਜ ਆਮਦਨ ਜਾਂ ਫੌਰਨ ਡਿਵਿਡੈਂਡ। ਆਪਣੀ ਟੈਕਸ ਯੋਜਨਾ ਦੇ ਅਸਰਦਾਰ ਹਿੱਸੇ ਵਜੋਂ ਤੁਸੀਂ TFSA ਦੀ ਵਰਤੋਂ ਕਿਵੇਂ ਕਰ ਸਕਦੇ ਹੋ, ਇਸ ਬਾਰੇ ਤੁਸੀਂ ਪੇਸ਼ਾਵਰਾਨਾ ਸਲਾਹ ਪ੍ਰਾਪਤ ਕਰਨਾ ਚਾਹ ਸਕਦੇ ਹੋ।

TFSA ਅਤੇ RRSP ਦੀ ਤੁਲਨਾ

TFSAs ਅਤੇ RRSPs ਦੋਨੋਂ ਹੀ ਤੁਹਾਨੂੰ ਤੁਹਾਡੇ ਬੱਚਤ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਟੈਕਸ ਲਾਭ ਮੁਹੱਈਆ ਕਰਦੀਆਂ ਹਨ। ਜੇਕਰ ਤੁਸੀਂ ਇਸ ਨੂੰ ਖਰੀਦ ਸਕਦੇ ਹੋ, ਤਾਂ ਸਹੀ ਕਾਰਜਨੀਤੀ ਹੈ ਜਿੰਨਾ ਹੋ ਸਕੇ ਦੋਨਾਂ ਵਿੱਚ ਯੋਗਦਾਨ ਕਰਨਾ।

ਪਰ ਜੇ ਤੁਹਾਨੂੰ ਦੋਨਾਂ ਵਿੱਚ ਇੱਕ ਚੁਣਨਾ ਹੈ, ਤਾਂ ਯਕੀਨੀ ਬਣਾਓ ਕਿ ਤੁਸੀਂ ਸਮਝੋ ਕਿ ਦੋਨਾਂ ਵਿੱਚ ਫਰਕ ਕੀ ਹੈ। ਅਤੇ ਫਿਰ ਆਪਣੀ ਖੁਦ ਦੀ ਵਿਅਕਤੀਗਤ ਆਰਥਿਕ ਅਤੇ ਟੈਕਸ ਸਥਿਤੀ ਦੇ ਅਧਾਰ ‘ਤੇ ਚੋਣ ਕਰੋ।


TFSAs ਅਤੇ RRSPs ਵਿਚਕਾਰ ਚੋਟੀ ਦੇ 6 ਅੰਤਰ

1

RRSP ਰਿਟਾਇਰਮੈਂਟ ਬੱਚਤ ਲਈ ਬਣੀ ਹੈ। TFSA ਕਿਸੇ ਵੀ ਕਿਸਮ ਦੇ ਬੱਚਤ ਉਦੇਸ਼ ਲਈ ਬਣੀ ਹੈ।

2

ਤੁਸੀਂ ਆਪਣੇ RRSP ਵਿਥਡ੍ਰਾਲਾਂ ‘ਤੇ ਟੈਕਸ ਅਦਾ ਕਰਦੇ ਹੋ ਕਿਉਂਕ ਤੁਸੀਂ ਯੋਗਦਾਨ ਟੈਕਸ ਕੱਟੇ ਜਾ ਚੁੱਕੇ(ਪ੍ਰੀ-ਟੈਕਸ) ਡਾਲਰਾਂ ਨਾਲ ਕੀਤੇ ਸਨ। TFSA ਵਿਥਡ੍ਰਾਲ ਟੈਕਸ-ਮੁਕਤ ਹੁੰਦੇ ਹਨ ਕਿਉਂਕਿ ਤੁਸੀਂ ਯੋਗਦਾਨ ਟੈਕਸ ਕੱਟੇ ਬਿਨਾਂ(ਆਫਟਰ-ਟੈਕਸ) ਡਾਲਰਾਂ ਨਾਲ ਕੀਤੇ ਸਨ।

3

ਆਖ਼ਰੀ ਸਾਲ ਜਦੋਂ ਤੁਸੀਂ ਆਪਣੀ RRSP ਵਿੱਚ ਯੋਗਦਾਨ ਕਰ ਸਕਦੇ ਹੋ, ਉਹ ਸਾਲ ਹੈ ਜਦੋਂ ਤੁਸੀਂ 71 ਸਾਲ ਦੇ ਹੋ ਜਾਂਦੇ ਹੋ। ਉਸੀ ਸਾਲ ਦੇ ਅੰਤ ਤੱਕ, ਤੁਹਾਡੇ ਵਾਸਤੇ ਆਪਣੀ RRSP ਨੂੰ ਬੰਦ ਕਰ ਦੇਣਾ ਲਾਜ਼ਮੀ ਹੈ। ਤੁਹਾਡੇ ਕੋਲ ਉਸ ਨੂੰ ਇੱਕ RRIF ਵਿੱਚ ਤਬਦੀਲ ਕਰਨ ਦਾ ਵਿਕਲਪ ਹੈ।

4

ਤੁਹਾਨੂੰ RRSP ਵਿੱਚ ਯੋਗਦਾਨ ਪਾਉਣ ਲਈ ਕਮਾਈ ਗਈ ਆਮਦਨ ਦੀ ਜ਼ਰੂਰਤ ਹੋਵੇਗੀ ਪਰ TFSA ਲਈ ਨਹੀਂ।

5

RRSP ਯੋਗਦਾਨ ਟੈਕਸ ਕਟੌਤੀਯੋਗ ਹੁੰਦੇ ਹਨ। ਅਤੇ TFSA ਯੋਗਦਾਨ ਨਹੀਂ ਹੁੰਦੇ। RRSP ਦੇ ਨਾਲ, ਤੁਸੀਂ ਤੁਹਾਡੇ ਵੱਲੋਂ ਤੁਹਾਡੀ ਟੈਕਸ ਰਿਟਰਨ ‘ਤੇ ਸੂਚਿਤ ਕੀਤੀ ਜਾਣ ਵਾਲੀ ਆਮਦਨ ਵਿੱਚੋਂ ਯੋਗਦਾਨ ਦੀ ਕਟੌਤੀ ਕਰਦੇ ਹੋ। TFSA ਦੇ ਨਾਲ, ਤੁਸੀਂ ਆਪਣੀ ਟੈਕਸ ਰਿਟਰਨ ‘ਤੇ ਯੋਗਦਾਨ ਦੀ ਕਟੌਤੀ ਨਹੀਂ ਕਰ ਸਕਦੇ।

6

ਦੋਨਾਂ ਯੋਜਨਾਵਾਂ ਦੇ ਨਾਲ, ਤੁਸੀਂ ਆਪਣੇ ਪਤੀ/ਪਤਨੀ ਨੂੰ ਲਾਭਪਾਤਰੀ ਬਣਾ ਸਕਦੇ ਹੋ। ਪੈਸਾ ਤੁਹਾਡੀ ਮੌਤ ਹੋਣ ‘ਤੇ ਉਹਨਾਂ ਨੂੰ ਚਲਾ ਜਾਵੇਗਾ। ਪਰ RRSP ਦੇ ਨਾਲ, ਤੁਹਾਡੇ(ਡੀ) ਪਤੀ/ਪਤਨੀ ਦੀ ਮੌਤ ਹੋਣ ਤੋਂ ਬਾਅਦ, ਖਾਤੇ ਵਿੱਚ ਬਚੀ ਕਿਸੇ ਵੀ ਰਕਮ ‘ਤੇ ਟੈਕਸ ਬਕਾਇਆ ਰਹਿਣਗੇ। ਇਸ ਲਈ ਜੇਕਰ ਤੁਹਾਡੇ ਬੱਚੇ ਪੈਸੇ ਦੇ ਮਾਲਕ ਬਣ ਜਾਂਦੇ ਹਨ, ਤਾਂ ਉਹਨਾਂ ਨੂੰ ਟੈਕਸ ਦੀ ਅਦਾਇਗੀ ਤੋਂ ਬਾਅਦ ਬਚੀ ਰਕਮ ਮਿਲੇਗੀ। TFSA ਦੇ ਨਾਲ, ਮੌਤ ਦੀ ਤਰੀਕ ਤੋਂ ਲੈ ਕੇ ਕੇਵਲ TFSA ਦੇ ਮੁੱਲ ਵਿੱਚ ਹੋਏ ਵਾਧੇ ‘ਤੇ ਬੱਚੇ/ਬੱਚਿਆਂ ਦੁਆਰਾ ਪੈਸੇ ਪ੍ਰਾਪਤ ਕਰਨ ਦੇ ਸਾਲ ਵਿੱਚ ਟੈਕਸ ਲਗਾਇਆ ਜਾਂਦਾ ਹੈ। ਜੇਕਰ ਉਹਨਾਂ ਵੱਲੋਂ ਪ੍ਰਾਪਤ ਕੀਤੀ ਜਾਣ ਵਾਲੀ ਰਕਮ ਮੌਤ ਹੋਣ ‘ਤੇ TFSA ਦੇ ਮੁੱਲ ਨਾਲੋਂ ਵੱਧ ਨਹੀਂ ਹੈਂ, ਤਾਂ ਟੈਕਸ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ।

RRIFs

ਰਜਿਸਟਰਡ ਰਿਟਾਇਰਮੈਂਟ ਇਨਕਮ ਫੰਡ (RRIF) ਤੁਹਾਡੀ ਰਿਟਾਇਰਮੈਂਟ ਬੱਚਤ ਨੂੰ ਰੱਖਣ ਵਾਲੀ ਇੱਕ ਯੋਜਨਾ ਹੈ ਅਤੇ ਤਹਾਡੇ ਰਿਟਾਇਰ ਹੋਣ ਤੋਂ ਬਾਅਦ ਆਮਦਨ ਮੁਹੱਈਆ ਕਰਦੀ ਹੈ। ਇਹ RRSP ਦੇ ਉਲਟ ਕੰਮ ਕਰਦੀ ਹੈ ਕਿਉਂਕਿ ਤੁਸੀਂ ਪੈਸੇ ਬਚਾਉਣ ਦੀ ਥਾਂ ‘ਤੇ ਕੱਢਦੇ ਹੋ।

ਇਸ ਬਾਰੇ ਨਿਯਮ ਹਨ ਕਿ ਤੁਸੀਂ ਹਰ ਸਾਲ ਕਿੰਨੀ ਰਕਮ ਕੱਢ ਸਕਦੇ ਹੋ।

ਤੁਸੀਂ ਕਿਸੇ ਰਿਟਾਇਰਮੈਂਟ ਖਾਤੇ ਜਿਵੇਂ ਕਿ RRSP ਵਿੱਚੋਂ ਬੱਚਤ ਟ੍ਰਾਂਸਫਰ ਕਰਕੇ RRIF ਖੋਲ੍ਹ ਸਕਦੇ ਹੋ।

exclamation mark

RRIF ਫੀਸਾਂ

ਜ਼ਿਆਦਾਤਰ RRIFs ਲਈ ਚਾਲੂ ਕਰਨ ਦ ਕੋਈ ਫੀਸ ਨਹੀਂ ਹੁੰਦੀ, ਪਰ ਤੁਹਾਨੂੰ ਇੱਕ ਵਾਰ ਯੋਜਨਾ ਖੋਲ੍ਹ ਲੈਣ ‘ਤੇ ਦੂਜੀਆਂ ਫੀਸਾਂ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਇਹਨਾਂ ਫੀਸਾਂ ਵਿੱਚ ਸ਼ਾਮਲ ਹੋ ਸਕਦੀ ਹੈ ਸਲਾਨਾ ਪ੍ਰਬੰਧਕੀ ਜਾਂ ਟ੍ਰਸਟੀ ਫੀਸ, ਨਿਵੇਸ਼ ਫੀਸ ਅਤੇ ਤੁਹਾਡੀ RRIF ਵਿੱਚ ਬਦਲਾਅ ਕਰਨ ਲਈ ਲੁੜੀਂਦੀ ਫੀਸ।

RRIFs ਬਾਰੇ ਜਾਨਣ ਯੋਗ 6 ਗੱਲਾਂ

1

ਤੁਸੀਂ RRIF ਕਿਸੇ ਵੀ ਸਮੇਂ ਖੋਲ੍ਹ ਸਕਦੇ ਹੋ, ਪਰ ਤੁਹਾਡੀ ਉਮਰ 71 ਸਾਲ ਹੋਣ ਵਾਲੇ ਸਾਲ ਦੇ ਖਤਮ ਹੋਣ ਤੋਂ ਬਾਅਦ ਨਹੀਂ।

2

ਤੁਸੀਂ ਆਪਣੀ RRSP ਵਿੱਚੋਂ ਪੈਸੇ ਟ੍ਰਾਂਸਫਰ ਕਰਕੇ RRIF ਖੋਲ੍ਹਦੇ ਹੋ। ਦੂਜੀਆਂ ਰਜਿਸਟਰਡ ਯੋਜਨਾਵਾਂ ਜਿਵੇਂ ਕਿ ਪੈਂਛਨ ਯੋਜਨਾ ਅਤੇ DPSPs ਵਿੱਚੋਂ ਕੀਤੇ ਟ੍ਰਾਂਸਫਰ ਕੁਝ ਖਾਸ ਹਾਲਾਤਾਂ ਵਿੱਚ ਸਵੀਕ੍ਰਿਤ ਹਨ।

3

RRIF ਵਿੱਚ ਰੱਖੇ ਜਾਣ ਵਾਲੇ ਨਿਵੇਸ਼ਾਂ ਦੀ ਕਿਸਮਾਂ ਦੀ ਚੋਣ ਤੁਸੀਂ ਕਰਦੇ ਹੋ। ਉਦਾਹਰਨਾਂ: GICs, ਮਿਊਚਲ ਫੰਡ, ETFs, ਸੈਗ੍ਰੀਗੇਟਡ ਫੰਡ, ਸਟਾਕ ਅਤ ਬਾਂਡ।

4

ਇੱਕ ਵਾਰ RRIF ਚਾਲੂ ਹੋ ਜਾਣ ‘ਤੇ, ਤੁਸੀਂ ਯੋਜਨਾ ਵਿੱਚ ਹੋਰ ਯੋਗਦਾਨ ਨਹੀਂ ਪਾ ਸਕਦੇ। ਹਾਲਾਂਕਿ, ਤੁਸੀਂ ਇੱਕ ਤੋਂ ਵੱਧ RRIF ਰੱਖ ਸਕਦੇ ਹੋ।

5

ਤੁਹਾਨੂੰ ਹਰ ਸਾਲ ਆਪਣੀ RRIF ਵਿੱਚੋਂ ਇੱਕ ਘੱਟੋ-ਘੱਟ ਰਕਮ ਲਾਜ਼ਮੀ ਤੌਰ ‘ਤੇ ਕੱਢਣੀ ਹੋਵੇਗੀ। ਇਹ ਰਕਮ ਤੁਹਾਡੀ ਉਮਰ ਦੇ ਨਾਲ-ਨਾਲ ਵਧਦੀ ਜਾਵੇਗੀ। ਕੋਈ ਵੀ ਅਧਿਕਤਮ ਵਿਥਡ੍ਰਾਲ ਸੀਮਾ ਨਹੀਂ ਹੈ।

6

ਜੇਕਰ ਤੁਹਾਡੀ ਮੌਤ ਹੋਣ ‘ਤੇ ਤੁਹਾਡੇ RRIF ਵਿੱਚ ਕੁਝ ਪੈਸੇ ਬਚ ਜਾਂਦੇ ਹਨ, ਤਾਂ ਉਹ ਤੁਹਾਡੇ ਵੱਲੋਂ ਨਾਮ ਕੀਤੇ ਲਾਭਪਾਤਰੀਆਂ ਜਾਂ ਤੁਹਾਡੀ ਸੰਪੱਤੀ ਨੂੰ ਚਲੇ ਜਾਣਗੇ।

exclamation mark

RRIF ਵਿਥਡ੍ਰਾਲ

ਤੁਹਾਨੂੰ RRIF ਖੋਲ੍ਹਣ ਦੇ ਸਾਲ ਵਿੱਚ ਹੀ ਉਸ ਵਿੱਚੋਂ ਪੈਸੇ ਕੱਢਣੇ ਸ਼ੁਰੂ ਕਰਨੇ ਹੋਣਗੇ। ਫੈਡਰਲ ਸਰਕਾਰ ਉਸ ਘੱਟੋ-ਘੱਟ ਰਕਮ ਨੂੰ ਨਿਯਤ ਕਰਦੀ ਹੈ ਜੋ ਤੁਹਾਨੂੰ ਲਾਜ਼ਮੀ ਤੌਰ ‘ਤੇ ਹਰ ਸਾਲ ਤੁਹਾਡੀ RRIF ਵਿੱਚੋਂ ਕੱਢਣੀ ਹੋਵੇਗੀ ਅਤੇ ਇਹ ਤੁਹਾਡੀ RRIF ਦੇ ਮੁੱਲ ਦੇ ਪ੍ਰਤੀਸ਼ਤ ‘ਤੇ ਅਧਾਰਿਤ ਹੈ।

RDSPs

ਰਜਿਸਟਰਡ ਅਯੋਗਤਾ ਬੱਚਤ ਯੋਜਨਾ ਇੱਕ ਬੱਚਤ ਯੋਜਨਾ ਹੈ ਜੋ ਅਯੋਗਤਾ ਵਾਲੇ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਭਵਿੱਖ ਲਈ ਬੱਚਤ ਕਰਨ ਦਿੰਦੀ ਹੈ। ਸਰਕਾਰ ਦੀਆਂ ਗ੍ਰਾਂਟਾਂ ਤੁਹਾਡੀ ਬੱਚਤ ਵਿੱਚ ਸ਼ਾਮਲ ਹੁੰਦੀਆਂ ਹਨ ਅਤੇ ਤੁਹਾਡੀ ਨਿਵੇਸ਼ ਪੂੰਜੀ ਟੈਕਸ-ਮੁਕਤ ਵੱਧਦੀ ਰਹਿੰਦੀ ਹੈ।

RDSPs ਬਾਰੇ ਜਾਨਣ ਲਈ 8 ਗੱਲਾਂ

1

ਯੋਗਦਾਨਾਂ ਦੀ ਕੋਈ ਸਲਾਨਾ ਸੀਮਾ ਨਹੀਂ ਹੈ ਪਰ ਕਿਸੇ ਲਾਭਪਾਤਰੀ ਲਈ ਜੀਵਨ ਭਰ ਦੀ ਯੋਗਦਾਨ ਸੀਮਾ $200,000 ਹੈ।

2

ਲਾਭਪਾਤਰੀ ਅਯੋਗਤਾ ਵਾਲਾ ਉਹ ਵਿਅਕਤੀ ਹੈ ਜਿਸ ਨੂੰ ਭਵਿੱਖ ਵਿੱਚ ਪੈਸੇ ਦੀ ਰਕਮ ਮਿਲੇਗੀ।

3

ਯੋਗਦਾਨ ਟੈਕਸ ਕਟੌਤੀਯੋਗ ਨਹੀਂ ਹਨ, ਪਰ ਤੁਹਾਡੀ ਬੱਚਤ ਟੈਕਸ-ਮੁਕਤ ਵੱਧਦੀ ਰਹਿੰਦੀ ਹੈ। 6. ਨਿਵੇਸ਼ ਆਮਦਨ ‘ਤੇ ਕੋਈ ਟੈਕਸ ਨਹੀਂ ਹੈ, ਜਦ ਤੱਕ ਉਹ ਯੋਜਨਾ ਵਿੱਚ ਹੀ ਰਹਿੰਦੀ ਹੈ।

4

RDSP ਬੱਚਤ ਇਸ ਗੱਲ ‘ਤੇ ਨਿਰਭਰ ਕਰਦੇ ਹੋਏ ਕਈ ਕਿਸਮ ਦੇ ਨਿਵੇਸ਼ਾਂ ਵਿੱਚ ਰੱਖੀ ਜਾ ਸਕਦੀ ਹੈ ਕਿ ਯੋਜਨਾ ਕਿੱਥੇ ਖੋਲ੍ਹੀ ਗਈ ਹੈ।

5

ਯੋਜਨਾ ਧਾਰਕ ਉਹ ਵਿਅਕਤੀ ਹੈ ਜੋ RDSP ਨੂੰ ਖੋਲ੍ਹਦਾ ਅਤੇ ਉਸਦਾ ਪ੍ਰਬੰਧਨ ਕਰਦਾ ਹੈ। ਲਾਭਪਾਤਰੀ ਵੀ ਯੋਜਨਾ ਧਾਰਕ ਹੋ ਸਕਦਾ ਹੈ।

6

ਯੋਜਨਾ ਵਿੱਚ ਯੋਗਦਾਨ ਲਾਭਪਾਤਰੀ ਦੀ ਉਮਰ 59 ਸਾਲ ਹੋਣ ਤੋਂ ਪਹਿਲਾਂ ਤੱਕ ਕੀਤੇ ਜਾ ਸਕਦੇ ਹਨ।

7

49 ਦੀ ਉਮਰ ਤੱਕ, ਲਾਭਪਾਤਰੀ ਕੈਨੇਡਾ ਅਯੋਗਤਾ ਬੱਚਤ ਗ੍ਰਾਂਟ, ਅਤੇ ਕੈਨੇਡਾ ਅਯੋਗਤਾ ਬੱਚਤ ਬਾਂਡ ਦੇ ਤਹਿਤ RDSP ਵਿੱਚ ਸਰਕਾਰੀ ਯੋਗਦਾਨ ਦੇ ਲਈ ਯੋਗ ਹੋ ਸਕਦਾ ਹੈ।

8

ਲਾਭਪਾਤਰੀ ਨੂੰ 60 ਸਾਲ ਦੀ ਉਮਰ ਤੱਕ ਲਾਜ਼ਮੀ ਤੌਰ ‘ਤੇ ਯੋਜਨਾ ਵਿੱਚੋਂ ਨਿਯਮਤ ਭੁਗਤਾਨ ਲੈਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ।

RDSP ਯੋਗਦਾਨ ਅਤੇ ਨਿਕਾਸੀਆਂ (Withdrawals)

ਲਾਭਪਾਤਰੀ ਦੀ ਉਮਰ 59 ਸਾਲ ਪੂਰੀ ਹੋਣ ਵਾਲੇ ਸਾਲ ਦੇ ਅੰਤ ਤੱਕ ਜਾਂ $200,000 ਦੀ ਯੋਗਦਾਨ ਸੀਮਾ ਪੂਰੀ ਹੋ ਜਾਣ ਤੱਕ ਕੋਈ ਵੀ RDSP ਵਿੱਚ ਯੋਗਦਾਨ ਕਰ ਸਕਦਾ ਹੈ।

ਆਮ ਤੌਰ ‘ਤੇ, ਜੇਕਰ ਤੁਸੀਂ ਆਪਣੀ RDSP ਵਿੱਚੋਂ ਪੈਸੇ ਕੱਢਦੇ ਹੋ, ਤਾਂ ਤੁਹਾਨੂੰ ਪਿਛਲੇ 10 ਸਾਲਾਂ ਤੋਂ ਘੱਟ ਦੇ ਸਮੇਂ ਲਈ ਯੋਜਨਾ ਵਿੱਚ ਰਹਿ ਚੁੱਕੇ ਕੁਝ ਜਾਂ ਸਾਰੇ ਗ੍ਰਾਂਟਾਂ ਅਤੇ ਬਾਂਡਾਂ ਦਾ ਪਨਰ-ਭੁਗਤਾਨ ਕਰਨਾ ਹੋਵੇਗਾ।

ਨਿਯਮਤ ਭੁਗਤਾਨ ਲਾਜ਼ਮੀ ਤੌਰ ‘ਤੇ 60 ਸਾਲ ਦੀ ਉਮਰ ਤੱਕ ਸ਼ੁਰੂ ਹੋ ਜਾਣੇ ਚਾਹੀਦੇ ਹਨ

ਨਿਕਾਸੀਆਂ ਘੱਟੋ ਘੱਟ ਸਾਲਾਨਾ ਤੌਰ ਤੇ ਕੀਤੀਆਂ ਜਾਣੀਆਂ ਲਾਜ਼ਮੀ ਹੈ।

ਨਿਕਾਸੀਆਂ ਯੋਗਦਾਨਾਂ ਦੀ ਹੱਦ ਤੋਂ ਵੱਧ ਹੋਣ ਤੱਕ ਟੈਕਸਯੋਗ ਹਨ।

ਨਿਵੇਸ਼ ਉਤਪਾਦ

ਸਟਾਕ

ਜਦੋਂ ਤੁਸੀਂ ਕਿਸੇ ਕੰਪਨੀ ਵਿੱਚ ਸਟਾਕ — ਜਾਂ ਈਕ੍ਵਿਟੀ — ਖਰੀਦਦੇ ਹੋ, ਤਾਂ ਤੁਸੀਂ ਕੰਪਨੀ ਦੇ ਇੱਕ ਸ਼ੇਅਰ ਦੇ ਮਾਲਕ ਬਣ ਜਾਂਦੇ ਹੋ। ਜਦੋਂ ਤੁਸੀਂ ਸਟਾਕ ਖਰੀਦਦੇ ਜਾਂ ਵੇਚਦੇ ਹੋ ਤਾਂ ਤੁਸੀਂ ਆਪਣੇ ਸਲਾਹਕਾਰ ਜਾਂ ਨਿਵੇਸ਼ ਫਰਮ ਨੂੰ ਫੀਸ ਦਾ ਭੁਗਤਾਨ ਕਰਦੇ ਹੋ। ਇਸ ਫੀਸ ਨੂੰ ਕਮੀਸ਼ਨ ਕਿਹਾ ਜਾਂਦਾ ਹੈ। ਕਮੀਸ਼ਨ ਕਿਸੇ ਸਟਾਕ ਵਿੱਚ ਤੁਹਾਡੇ ਨਿਵੇਸ਼ ‘ਤੇ ਰਿਟਰਨ ਨੂੰ ਘਟਾ ਦਿੰਦੀਆਂ ਹਨ।

ਦੋ ਮੁੱਖ ਤਰ੍ਹਾਂ ਦੇ ਸਟਾਕ ਹੁੰਦੇ ਹਨ:

ਸਾਧਾਰਨ (ਕਾਮਨ) ਸਟਾਕ

ਵੇਚੇ ਜਾਣ ਵਾਲੇ ਜ਼ਿਆਦਾਤਰ ਸਟਾਕ ਸਾਧਾਰਨ ਸਟਾਕ ਹਨ। ਸਾਧਾਰਨ ਸਟਾਕ ਸੇਅਰਾਂ ਦੀਆਂ ਵੱਧਦੀਆਂ ਕੀਮਤਾਂ ਅਤੇ ਲਾਭਅੰਸ਼ਾਂ ਰਾਹੀਂ ਵਾਧੇ ਲਈ ਸੰਭਾਵਨਾ ਪੇਸ਼ ਕਰਦਾ ਹੈ।

ਪਸੰਦੀਦਾ ਸਟਾਕ

ਪਸੰਦੀਦਾ ਸਟਾਕ ਨਿਸ਼ਚਿਤ ਡਿਵਿਡੈਂਡਾਂ ਦੇ ਰਾਹੀਂ ਨਿਯਮਤ ਆਮਦਨ ਅਤੇ ਵਧ ਰਹੀਆਂ ਸ਼ੇਅਰ ਦੀਆਂ ਕੀਮਤਾਂ ਦੇ ਦੁਆਰਾ ਵਿਕਾਸ ਦੀ ਸੰਭਾਵਨਾ ਮੁਹੱਈਆ ਕਰਦਾ ਹੈ। ਪਸੰਦੀਦਾ ਸਟਾਕ ਦੀਆਂ ਕੀਮਤਾਂ ਕਾਮਨ ਸਟਾਕ ਦੀਆਂ ਕੀਮਤਾਂ ਨਾਲੋਂ ਜਿਆਦਾ ਸਥਿਰ ਰਹਿਣ ਵਾਲੀਆਂ ਹੁੰਦੀਆਂ ਹਨ।

ਸਟਾਕ ਖਰੀਦਣ ਨਾਲ ਸੰਬੰਧਤ ਫੀਸਾਂ ਹੁੰਦੀਆਂ ਹਨ ਜੋ ਕਿ ਤੁਹਾਡੇ ਵੱਲੋਂ ਨਿਵੇਸ਼ ਕਰਨ ਲਈ ਚੁਣੀ ਗਈ ਨਿਵੇਸ਼ ਫਰਮ ਦੀ ਕਿਸਮ ‘ਤੇ ਨਿਰਭਰ ਕਰਦੇ ਹੋਏ ਵੱਖ-ਵੱਖ ਹੋ ਸਕਦੀਆਂ ਹਨ।

ਯਾਦ ਰੱਖੋ ਕਿ ਨਿਵੇਸ਼ ਕਰਨ ਦੇ ਖਰਚਿਆਂ ਨਾਲ ਸੰਬੰਧਤ ਸਵਾਲ ਪੁੱਛਣੇ ਜ਼ਰੂਰੀ ਹਨ

ਸਟਾਕ ਬਾਰੇ ਹੋਰ ਜਾਣੋ

ਬਾਂਡ

ਬਾਂਡ ਇੱਕ ਕਿਸਮ ਦਾ ਕਰਜ਼ ਹੈ ਜੋ ਤੁਸੀਂ ਸਰਕਾਰ ਜਾਂ ਕਿਸੇ ਕੰਪਨੀ ਨੂੰ ਦਿੰਦੇ ਹੋ। ਜਦੋਂ ਤੁਸੀਂ ਕੋਈ ਬਾਂਡ ਖਰੀਦਦੇ ਹੋ ਤਾਂ ਨਿਵੇਸ਼ ਫਰਮ ਬਾਂਡ ਵੇਚਣ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਬਾਂਡ ਦੀ ਕੀਮਤ ਨੂੰ ਥੋੜ੍ਹਾ ਜਿਹਾ ਵਧਾ ਦਿੰਦੀ ਹੈ।

ਜਦੋਂ ਤੁਸੀਂ ਕੋਈ ਬਾਂਡ ਖਰੀਦਦੇ ਹੋ ਤਾਂ ਤੁਸੀਂ ਕਿਸੇ ਕੰਪਨੀ ਜਾਂ ਸਰਕਾਰ (ਬਾਂਡ ਜਾਰੀ ਕਰਨ ਲਈ ਜ਼ੁੰਮੇਵਾਰ) ਨੂੰ ਨਿਯਤ ਸਮੇਂ (ਟਰਮ) ਲਈ ਆਪਣਾ ਪੈਸਾ ਉਧਾਰ ਦਿੰਦੇ ਹੋ। ਜੇਕਰ ਤੁਸੀਂ ਪੂਰਨ ਮਿਤੀ ਤੱਕ ਬਾਂਡ ਰੱਖਦੇ ਹੋ, ਤਾਂ ਤੁਹਾਨੂੰ ਆਪਣਾ ਸਾਰਾ ਪੈਸਾ ਵੀ ਵਾਪਿਸ ਮਿਲ ਜਾਏਗਾ। ਜੇਕਰ ਤੁਸੀਂ ਪਹਿਲਾਂ ਵੇਚ ਦਿੰਦੇ ਹੋ ਅਤੇ ਬਾਂਡ ਦੀਆਂ ਕੀਮਤਾਂ ਵੱਧ ਜਾਂਦੀਆਂ ਹਨ, ਤਾਂ ਤੁਸੀਂ ਪੈਸਾ ਕਮਾਓਗੇ। ਜੇਕਰ ਕੀਮਤਾਂ ਨੀਚੇ ਡਿੱਗ ਜਾਂਦੀਆਂ ਹਨ, ਤਾਂ ਤੁਸੀਂ ਪੈਸਾ ਗੁਆਓਗੇ।

ਬਹੁਤੇ ਬਾਂਡਾਂ ਦੇ ਮਾਮਲੇ ਵਿੱਚ, ਤੁਹਾਨੂੰ ਬਾਂਡ ਰੱਖਣ ਦੇ ਦੌਰਾਨ ਨਿਯਮਤ ਵਿਆਜ ਭੁਗਤਾਨ ਪ੍ਰਾਪਤ ਹੋਣਗੇ। ਬਹੁਤੇ ਬਾਂਡਾਂ ਦੀ ਵਿਆਜ ਦਰ ਨਿਯਤ ਹੁੰਦੀ ਹੈ ਜੋ ਬਦਲਦੀ ਨਹੀਂ ਹੁੰਦੀ। ਕਈਆਂ ਦੀਆ ਦਰਾਂ ਬਦਲਦੀਆਂ ਹਨ ਜੋ ਸਮੇਂ ਦੇ ਨਾਲ ਵੱਧਦੀਆਂ ਜਾਂ ਘੱਟਦੀਆਂ ਰਹਿੰਦੀਆਂ ਹਨ। ਬਾਂਡ ਪੂਰਾ ਹੋਣ ਵਾਲੀ ਮਿਤੀ ਵਾਲੇ ਦਿਨ, ਤੁਹਾਨੂੰ ਸਪਸ਼ਟ ਮੁੱਲ ਵਾਪਿਸ ਮਿਲ ਜਾਏਗਾ।

ਬਾਂਡ ਦੀਆਂ ਕਿਸਮਾਂ

ਨਿਯਮਤ ਬਾਂਡ

ਤੁਸੀਂ ਨਿਯਤ ਰਕਮ ‘ਤੇ ਅਤੇ ਨਿਯਤ ਸਮੇਂ ਲਈ ਇਹ ਬਾਂਡ ਖਰੀਦਦੇ ਹੋ। ਬਾਂਡ ਰੱਖਣ ਦੇ ਸਮੇਂ ਦੌਰਾਨ ਤੁਹਾਨੂੰ ਨਿਯਮਤ ਵਿਆਜ ਭੁਗਤਾਨ ਮਿਲਦੇ ਹਨ। ਪੂਰਨ ਮਿਤੀ ਵਾਲੇ ਦਿਨ, ਤੁਹਾਨੂੰ ਬਾਂਡ ਦਾ ਸਪਸ਼ਟ ਮੁੱਲ ਵਾਪਿਸ ਮਿਲ ਜਾਂਦਾ ਹੈ।

ਜਟਿਲ ਬਾਂਡ

ਇਸ ਬਾਂਡ ਵਿੱਚ ਕੁਝ ਵਿਸ਼ੇਸ਼ਤਾਵਾਂ ਹਨ ਜੋ ਤੁਹਾਡੇ ਨਿਵੇਸ਼ ‘ਤੇ ਆਉਣ ਵਾਲੀ ਰਿਟਰਨ ਵਿੱਚ ਸੁਧਾਰ ਕਰ ਸਕਦੀਆਂ ਹਨ। ਇਹਨਾਂ ਵਿੱਚ ਸਟ੍ਰਿਪ, ਇੰਡੈਕਸ ਅਤੇ ਰਿਅਲ ਰਿਟਰਨ ਬਾਂਡ ਸ਼ਾਮਲ ਹਨ।

ਮਿਊਚਲ ਫੰਡ

ਮਿਊਚਲ ਫੰਡ ਉਹ ਨਿਵੇਸ਼ ਹੈ ਜੋ ਕਈ ਲੋਕਾਂ ਤੋਂ ਪੈਸੇ ਇਕੱਠੇ ਕਰਦਾ ਹੈ ਅਤੇ ਇਸ ਨੂੰ ਸਟਾਕਾਂ ਅਤੇ ਬਾਂਡਾਂ ਵਰਗੇ ਨਿਵੇਸ਼ ਸਮੂਹਾਂ ਵਿੱਚ ਨਿਵੇਸ਼ ਕਰ ਦਿੰਦਾ ਹੈ।

ਮਿਊਚਲ ਫੰਡ ਦੀ ਖਰੀਦ ਨਾਲ ਸੰਬੰਧਤ ਫੀਸ ਦੀਆਂ ਕਿਸਮਾਂ ਵਿੱਚ ਵਿਕਰੀ ਖਰਚੇ, ਹੋਰ ਟ੍ਰਾਂਜ਼ੈਕਸ਼ਨ ਫੀਸਾਂ, ਖਾਤਾ ਫੀਸ ਅਤੇ ਫੰਡ ਖਰਚੇ ਸ਼ਾਮਲ ਹੋ ਸਕਦੇ ਹਨ।

ਤੁਸੀਂ ਖਰੀਦੇ ਜਾਣ ਵਾਲੇ ਫੰਡਾਂ ਦੀਆਂ ਕਿਸਮਾਂ, ਉਹਨਾਂ ਨੂੰ ਖਰੀਦਣ ਦੇ ਢੰਗ ਅਤੇ ਉਹਨਾਂ ਨੂੰ ਰੱਖਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਖਾਤਿਆਂ ‘ਤੇ ਨਿਰਭਰ ਕਰਦੇ ਹੋਏ ਵੱਖ-ਵੱਖ ਵਿਕਰੀ ਖਰਚੇ, ਹੋਰ ਟ੍ਰਾਂਜ਼ੈਕਸ਼ਨ ਫੀਸਾਂ ਅਤੇ ਖਾਤਾ ਫੀਸਾਂ ਦਾ ਭੁਗਤਾਨ ਕਰ ਸਕਦੇ ਹੋ। ਤੁਸੀਂ ਫੰਡਾਂ ਦੇ ਖਰਚਿਆਂ ਦਾ ਸਿੱਧੇ ਤੌਰ ‘ਤੇ ਭੁਗਤਾਨ ਨਹੀਂ ਕਰਦੇ ਪਰ ਇਹ ਤੁਹਾਡੇ ‘ਤੇ ਪ੍ਰਭਾਵ ਪਾਉਂਦੇ ਹਨ ਕਿਉਂਕਿ ਇਹ ਫੰਡਾਂ ਦੀਆਂ ਰਿਟਰਨਾਂ ਨੂੰ ਘਟਾਉਂਦੇ ਹਨ।

ਮਿਊਚਲ ਫੰਡਾਂ ਦੀਆਂ ਕਿਸਮਾਂ

ਮਨੀ ਮਾਰਕਿਟ ਫੰਡ

ਇਹ ਫੰਡ ਸਰਕਾਰੀ ਬਾਂਡਾਂ, ਟ੍ਰੈਜਰੀ ਬਿੱਲਾਂ, ਬੈਂਕਰਾਂ ਵੱਲੋਂ ਸਵੀਕਾਰ ਕੀਤੇ ਗਏ ਬਿੱਲਾਂ, ਵਪਾਰਕ ਕਾਗਜ਼ਾਤਾਂ ਅਤੇ ਡਿਪਾਜ਼ਿਟ ਦੇ ਪ੍ਰਮਾਣ-ਪੱਤਰਾਂ ਵਰਗੀਆਂ ਘੱਟ-ਮਿਆਦ ਵਾਲੀਆਂ ਨਿਯਤ ਆਮਦਨ ਦੀਆਂ ਸਿਕਿਓਰਿਟੀਜ਼ ਵਿੱਚ ਨਿਵੇਸ਼ ਕਰਦੇ ਹਨ। ਇਹ ਆਮ ਤੌਰ ‘ਤੇ ਇੱਕ ਸੁਰੱਖਿਅਤ ਨਿਵੇਸ਼ ਹਨ, ਪਰ ਇਹਨਾਂ ਉੱਤੇ ਮਿਲਣ ਵਾਲੀ ਰਿਟਰਨ ਹੋਰਾਂ ਕਿਸਮਾਂ ਦੇ ਮਿਊਚਲ ਫੰਡਾਂ ਦੀ ਤੁਲਨਾ ਵਿੱਚ ਘੱਟ ਹੁੰਦੀ ਹੈ।

ਨਿਯਮ ਆਮਦਨ ਫੰਡ

ਇਹ ਫੰਡ ਅਜਿਹੇ ਨਿਵੇਸ਼ ਖਰੀਦਦੇ ਹਨ ਜੋ ਨਿਯਤ ਦਰ ਦੀ ਰਿਟਰਨਾਂ ਦਾ ਭੁਗਤਾਨ ਕਰਦੇ ਹਨ ਜਿਵੇਂ ਕਿ ਸਰਕਾਰੀ ਬਾਂਡ, ਨਿਵੇਸ਼-ਗ੍ਰੇਡ ਕਾਰਪੋਰੇਟ ਬਾਂਡ ਅਤੇ ਹਾਈ-ਯੀਲਡ ਕਾਰਪੋਰੇਟ ਬਾਂਡ।

ਈਕ੍ਵਿਟੀ ਫੰਡ

ਇਹ ਫੰਡ ਸਟਾਕ ਵਿੱਚ ਨਿਵੇਸ਼ ਕਰਦੇ ਹਨ। ਇਹਨਾਂ ਫੰਡਾਂ ਦਾ ਉਦੇਸ਼ ਮਨੀ ਮਾਰਕਿਟ ਜਾਂ ਨਿਯਤ ਆਮਦਨ ਫੰਡ ਦੀ ਤੁਲਨਾ ਵਿੱਚ ਤੇਜ਼ੀ ਨਾਲ ਵਧਣਾ ਹੈ, ਇਸ ਲਈ ਆਮ ਤੌਰ ‘ਤੇ ਤੁਹਾਡੇ ਦੁਆਰਾ ਪੈਸੇ ਗੁਆਉਣ ਦਾ ਜਿਆਦਾ ਜੋਖਮ ਹੁੰਦਾ ਹੈ।

ਸੰਤੁਲਿਤ ਫੰਡ

ਇਹ ਫੰਡ ਈਕ੍ਵਿਟੀ ਦੇ ਸਮੂਹਾਂ ਅਤੇ ਨਿਯਤ ਆਮਦਨ ਸਿਕਿਓਰਿਟੀਜ਼ ਵਿੱਚ ਨਿਵੇਸ਼ ਕਰਦੇ ਹਨ। ਇਹ ਪੈਸੇ ਗੁਆਉਣ ਦੇ ਜੋਖਮ ਦੇ ਵਿਰੁੱਧ ਜਿਆਦਾ ਰਿਟਰਨ ਪ੍ਰਾਪਤ ਕਰਨ ਦੇ ਉਦੇਸ਼ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਦੇ ਹਨ।

ਇੰਡੈਕਸ ਫੰਡ

ਇਹ ਫੰਡ ਵਿਸ਼ੇਸ਼ ਇੰਡੈਕਸ ਜਿਵੇਂ ਕਿ S&P/TSX ਮਿਸ਼ਰਤ ਇੰਡੈਕਸ ਦੀ ਕਾਰਜਕੁਸ਼ਲਤਾ ਨੂੰ ਟ੍ਰੈਕ ਕਰਨ ਦਾ ਉਦੇਸ਼ ਰੱਖਦੇ ਹਨ। ਮਿਊਚਲ ਫੰਡਾਂ ਦੀ ਕੀਮਤ ਇੰਡੈਕਸ ਫੰਡਾਂ ਦੀ ਕੀਮਤ ਦੇ ਵਧਣ ਜਾਂ ਘਟਣ ਦੇ ਅਨੁਸਾਰ ਵਧੇਗੀ ਜਾਂ ਘਟੇਗੀ।

ਸਪੈਸ਼ਿਲਿਟੀ ਫੰਡ

ਇਹ ਫੰਡ ਵਿਸ਼ੇਸ਼ ਅਧਿਕਾਰਾਂ ਜਿਵੇਂ ਕਿ ਰਿਅਲ ਈਸਟੇਟ, ਸਮੱਗਰੀਆਂ ਜਾਂ ਸਮਾਜਕ ਤੌਰ ‘ਤੇ ਜ਼ੁੰਮੇਵਾਰ ਨਿਵੇਸ਼ ‘ਤੇ ਧਿਆਨ ਦਿੰਦੇ ਹਨ।

ਫੰਡ-ਆਫ-ਫੰਡਜ਼

ਇਹ ਫੰਡ ਦੂਸਰੇ ਫੰਡਾਂ ਵਿੱਚ ਨਿਵੇਸ਼ ਕਰਦੇ ਹਨ। ਸੰਤੁਲਿਸ ਫੰਡਾਂ ਦੇ ਵਾਂਗ, ਇਹ ਨਿਵੇਸ਼ਕ ਲਈ ਸੰਪਤੀ ਬੰਟਵਾਰੇ ਅਤੇ ਵਿਭਿੰਨਤਾ ਨੂੰ ਅਸਾਨ ਬਣਾਉਂਦੇ ਹਨ।

ਐਕਸਚੇਂਜ-ਟ੍ਰੇਡਡ ਫੰਡ

ਐਕਸਚੇਂਜ-ਟ੍ਰੇਡਡ ਫੰਡ (ETF) ਉਹ ਨਿਵੇਸ਼ ਫੰਡ ਹੈ ਜਿਸ ਵਿੱਚ ਨਿਵੇਸ਼ਾਂ ਦਾ ਸੰਗ੍ਰਹਿ ਹੁੰਦਾ ਹੈ, ਜਿਵੇਂ ਕਿ ਨਿਵੇਸ਼ਕਾਂ ਦੇ ਸਮੂਹ ਦੀ ਮਲਕੀਅਤ ਵਾਲੇ ਅਤੇ ਪੇਸ਼ੇਵਰ ਮੁਦਰਾ ਮਨੇਜਰ ਵੱਲੋਂ ਪ੍ਰਬੰਧ ਕੀਤੇ ਜਾਣ ਵਾਲੇ ਸਟਾਕ ਜਾਂ ਬਾਂਡ। ਮਿਊਚਲ ਫੰਡਾਂ ਦੇ ਉਲਟ, ETFs ਸਟਾਕ ਐਕਸਚੇਂਜ ‘ਤੇ ਵਪਾਰ ਕਰਦੇ ਹਨ

ETFs ਦੀਆਂ ਕਿਸਮਾਂ

ਇੰਡੈਕਸ ETFs

ਇਹ ETFs ਕਿਸੇ ਮਾਪਦੰਡ ਦੀ ਬਰੀਕੀ ਨਾਲ ਪਾਲਣਾ ਕਰਨ ਲਈ ਬਣਾਏ ਗਏ ਹਨ (ਉਦਾਹਰਨ ਲਈ, TSX/S&P 60)। ਇਹ ਅਕਿਰਿਆਸ਼ੀਲ ਨਿਵੇਸ਼ ਹਨ – ਇਹਨਾਂ ਦਾ ਉਦੇਸ਼ ਬਰੀਕੀ ਨਾਲ ਕਿਸੇ ਇੰਡੈਕਸ ਨੂੰ ਟ੍ਰੈਕ ਕਰਨਾ ਹੈ, ਅਤੇ ਇਹਨਾਂ ਦੀ ETF ਫੀਸ ਅਤੇ ਖਰਚੇ ਆਮ ਤੌਰ ‘ਤੇ ਘੱਟ ਹੁੰਦੇ ਹਨ। ਇਹ ETFs ਨਿਰਧਾਰਤ ਮਾਪਦੰਡ ਤੋਂ ਵੱਧ ਲਾਭ ਕਰਨ ਦੀ ਕੋਸ਼ਿਸ਼ ਨਹੀਂ ਕਰਦੇ।

ਸਰਗਰਮੀ ਨਾਲ ਪ੍ਰਬੰਧ ਕੀਤੇ ਜਾਣ ਵਾਲੇ ETFs

ਸਰਗਰਮੀ ਨਾਲ ਪ੍ਰਬੰਧ ਕੀਤੇ ਜਾਣ ਵਾਲੇ ETFs ਕਿਸੇ ਇੰਡੈਕਸ ਨੂੰ ਟ੍ਰੈਕ ਨਹੀਂ ਕਰਦੇ। ਸਰਗਰਮੀ ਨਾਲ ਪ੍ਰਬੰਧ ਕੀਤੇ ਜਾਣ ਵਾਲੇ ETF, ETF ਦੇ ਨਿਵੇਸ਼ ਉਦੇਸ਼ ਅਤੇ ਪੋਰਟਫੋਲੀਓ ਮਨੇਜਰ ਦੀ ਨੀਤੀ ਦੇ ਅਨੁਸਾਰ ਨਿਵੇਸ਼ਾਂ ਦੀ ਖਰੀਦਦਾਰੀ ਅਤੇ ਵਿਕਰੀ ਕਰਦੇ ਹਨ ਅਤੇ ਆਮ ਤੌਰ ‘ਤੇ ਇਹਨਾਂ ਦੀ ਫੀਸ ਇੰਡੈਕਸ ETFs ਤੋਂ ਵੱਧ ਹੁੰਦੀ ਹਨ।

ਰੀਅਲ ਈਸਟੇਟ

ਅਚਲ ਜਾਇਦਾਦ ਵਿੱਚ ਨਿਵੇਸ਼ ਕਰਨਾ ਰੀਅਲ ਈਸਟੇਟ ਵਿੱਚ ਨਿਵੇਸ਼ ਕਰਨ ਦਾ ਬਹੁਤ ਵਿਹਾਰਕ ਢੰਗ ਹੈ, ਇਸ ਵਿੱਚ ਆਮ ਤੌਰ ‘ਤੇ ਵੱਧ ਖਰਚਾ ਹੁੰਦਾ ਹੈ ਅਤੇ ਇਸ ਨੂੰ ਪ੍ਰਬੰਧ ਕਰਨ ਲਈ ਜਿਆਦਾ ਸਮੇਂ ਦੀ ਜ਼ਰੂਰਤ ਹੁੰਦੀ ਹੈ।

ਨਿਵੇਸ਼ ਦੇ ਤੌਰ ‘ਤੇ ਕਿਸੇ ਜਾਇਦਾਦ ਦੇ ਮਾਲਕ ਹੋਣ ਦੇ ਨਤੀਜੇ ਵਜੋਂ ਲੱਗਣ ਵਾਲੇ ਸਮੇਂ, ਖਰਚੇ ਅਤੇ ਜੋਖਮਾਂ ਕਾਰਨ, ਤੁਸੀਂ ਇਸ ਦੀ ਬਜਾਏ ਫੰਡਾਂ, ਟ੍ਰਸਟਾਂ ਅਤੇ ਹੋਰਾਂ ਨਿਵੇਸ਼ ਉਤਪਾਦਾਂ ਦੇ ਰਾਹੀਂ ਰੀਅਲ ਈਸਟੇਟ ਵਿੱਚ ਨਿਵੇਸ਼ ਕਰਨ ਦੀ ਚੋਣ ਕਰ ਸਕਦੇ ਹੋ ਜੋ ਆਪਣੇ ਆਪ ਜਾਇਦਾਦਾਂ ਦਾ ਪ੍ਰਬੰਧ ਕਰਨ ਅਤੇ ਇਹਨਾਂ ਦੀ ਸੰਭਾਲ ਕਰਨ ਦੀ ਲੋੜ ਤੋਂ ਬਿਨਾਂ ਰੀਅਲ ਈਸਟੇਟ ਬਜ਼ਾਰ ਤੱਕ ਪਹੁੰਚ ਪ੍ਰਦਾਨ ਕਰਦੇ ਹਨ।

ਇਹਨਾਂ ਉਤਪਾਦਾਂ ਜਿਵੇਂ ਕਿ ਜਨਤਕ ਤੌਰ ‘ਤੇ ਟ੍ਰੇਡ ਕਰਨ ਵਾਲੀ ਰੀਅਲ ਈਸਟੇਟ ਕੰਪਨੀ ਦੇ ਸ਼ੇਅਰ ਨੂੰ ਖਰੀਦਣ ਤੋਂ ਭਾਵ ਹੈ ਕਿ ਤੁਸੀਂ ਕਿਸੇ ਵੀ ਜਾਇਦਾਦ ਦੀ ਆਪਣੇ ਆਪ ਸੰਭਾਲ ਕਰਨ ਤੋਂ ਬਿਨਾਂ ਰੀਅਲ ਈਸਟੇਟ ਬਜ਼ਾਰ ਵਿੱਚ ਨਿਵੇਸ਼ ਕਰ ਰਹੇ ਹੋ।

ਰੀਅਲ ਈਸਟੇਟ ਨਿਵੇਸ਼ਾਂ ਨੂੰ ਸਮਝਣਾ

ਰੀਅਲ ਈਸਟੇਟ ਨਿਵੇਸ਼ ਟ੍ਰਸਟ

ਰੀਅਲ ਈਸਟੇਟ ਨਿਵੇਸ਼ ਟ੍ਰਸਟ, ਜਾਂ “REIT,” ਉਹ ਕੰਪਨੀ ਹੈ ਜੋ ਰੀਅਲ ਈਸਟੇਟ ਦੀ ਮਾਲਕ ਹੈ। REIT ਕੰਪਨੀਆਂ ਵਿਸ਼ੇਸ਼ ਰੂਪ ਵਿੱਚ ਵੱਡੇ-ਪੈਮਾਨੇ ਦੀਆਂ ਜਾਇਦਾਦਾਂ ਜਿਵੇਂ ਕਿ ਦਫਤਰਾਂ, ਸ਼ਾਪਿੰਗ ਮਾਲ, ਹੋਟਲਾਂ, ਗੁਦਾਮਾਂ ਅਤੇ ਅਪਾਰਟਮੈਂਟਾਂ ਦੀਆਂ ਮਾਲਕ ਹੁੰਦੀਆਂ ਹਨ। REIT ਵਿੱਚ ਨਿਵੇਸ਼ ਕਰਨ ਤੋਂ ਭਾਵ ਹੈ ਕਿ ਤੁਸੀਂ ਟ੍ਰਸਟ ਦੀ ਮਲਕੀਅਲ ਵਾਲੀਆਂ ਜਾਇਦਾਦਾਂ ਤੋਂ ਪ੍ਰਾਪਤ ਹੋਣ ਵਾਲੇ ਭੁਗਤਾਨਾਂ ਦੇ ਰਾਹੀਂ ਆਮਦਨ ਪ੍ਰਾਪਤ ਕਰਨ ਦੇ ਯੋਗ ਹੋ।

ਰੀਅਲ ਈਸਟੇਟ ਲਿਮਿਟਡ ਪਾਰਟਨਰਸ਼ਿਪ

ਰੀਅਲ ਈਸਟੇਟ ਲਿਮਿਟਡ ਪਾਰਟਨਰਸ਼ਿਪ, ਜਾਂ “LP”, ਆਮ ਤੌਰ ‘ਤੇ ਕਿਸੇ ਸੰਪਤੀ ਦਾ ਨਿਰਮਾਣ ਕਰਦੀ ਹੈ ਜਾਂ ਪਹਿਲਾਂ ਤੋਂ ਬਣੀਆਂ ਹੋਈਆਂ ਸੰਪਤੀਆਂ ਦੀ ਸੰਭਾਲ ਕਰਦੀ ਹੈ। ਰੀਅਲ ਈਸਟੇਟ LP ਦਾ ਪ੍ਰਬੰਧ ਕਰਨ ਵਾਲਾ ਮੁੱਖ ਭਾਗੀਦਾਰ ਜ਼ਮੀਨ ਦੀ ਖਰੀਦਦਾਰੀ ਕਰਨ ਅਤੇਇਸ ਉੱਤੇ ਨਿਰਮਾਣ ਕਰਨ ਜਾਂ ਇਸ ਨੂੰ ਵੱਧ ਮੁੱਲ ‘ਤੇ ਦੁਬਾਰਾ ਵੇਚਣ ਲਈ ਨਿਵੇਸ਼ਕਾਂ ਦੇ ਪੈਸੇ ਦੀ ਵਰਤੋਂ ਕਰ ਸਕਦਾ ਹੈ, ਜਿਸ ਨਾਲ ਜ਼ਮੀਨ ਜਾਂ ਨਿਰਮਾਣ ਪ੍ਰੋਜੈਕਟ ਦੇ ਮੁੱਲ ਵਿੱਚ ਵਾਧਾ ਹੋਣ ਦੇ ਨਤੀਜੇ ਵਜੋਂ ਨਿਵੇਸ਼ਕਾਂ ਦਾ ਲਾਭ ਹੋਣ ਦੀ ਸੰਭਾਵਨਾ ਹੁੰਦੀ ਹੈ।

ਮੌਰਗੇਜ (ਗਿਰਵੀਨਾਮਾ) ਨਿਵੇਸ਼ ਇਕਾਈ

ਮੌਰਗੇਜ (ਗਿਰਵੀਨਾਮਾ) ਨਿਵੇਸ਼ ਇਕਾਈ, ਜਾਂ “MIE,” ਮੌਰਗੇਜ ਸੁਵਿਧਾ ਮੁਹੱਈਆ ਕਰਨ ਵਾਲਾ ਵਪਾਰ ਹੈ ਜੋ ਨਿਵੇਸ਼ਕਾਂ ਤੋਂ ਪੈਸੇ ਇਕੱਠੇ ਕਰਕੇ ਉਹਨਾਂ ਲੋਕਾਂ ਨੂੰ ਉਧਾਰ ਦਿੰਦਾ ਹੈ ਜੋ ਬੈਂਕਾਂ ਜਾਂ ਕ੍ਰੈਡਿਟ ਯੂਨਿਅਨਾਂ ਵਰਗੇ ਪ੍ਰਚਲਿਤ ਉਧਾਰਦਾਤਾਵਾਂ ਤੋਂ ਮੌਰਗੇਜ ਨਹੀਂ ਪ੍ਰਾਪਤ ਕਰ ਪਾਉਂਦੇ।

ਸਿੰਡੀਕੇਟਡ ਮੌਰਗੇਜ ਉਹਨਾਂ ਦੋ

ਸਿੰਡੀਕੇਟਡ ਮੌਰਗੇਜ ਉਹਨਾਂ ਦੋ ਜਾਂ ਵੱਧ ਨਿਵੇਸ਼ਕਾਂ ਦੁਆਰਾ ਪ੍ਰਦਾਨ ਕੀਤਾ ਗਿਆ ਮੌਰਗੇਜ ਹੈ ਜਿੰਨ੍ਹਾਂ ਨੇ ਕਿਸੇ ਜਾਇਦਾਦ ਲਈ ਸਿੱਧੇ ਤੌਰ ‘ਤੇ ਇੱਕੋ ਮੌਰਗੇਜ ਵਿੱਚ ਨਿਵੇਸ਼ ਕੀਤਾ ਹੈ। MIE ਵਿੱਚ ਨਿਵੇਸ਼ ਦੇ ਉਲਟ, ਸਿੰਡੀਕੇਟਡ ਮੌਰਗੇਜ ਨਿਵੇਸ਼ ਮੌਰਗੇਜਾਂ ਦੇ ਸਮੂਹ ਦੀ ਬਜਾਏ ਇੱਕ ਮੌਰਗੇਜ ‘ਤੇ ਲਾਗੂ ਹੁੰਦਾ ਹੈ।

ਜੋਖਮ ਅਤੇ ਰਿਟਰਨ ਨੂੰ ਸਮਝਣਾ

ਜੋਖਮ ਵਿੱਚ ਕਿਸੇ ਨਿਵੇਸ਼ ਦੀ ਅਸਲ ਰਿਟਰਨ ਦੀ ਉਮੀਦ ਕੀਤੀ ਗਈ ਰਿਟਰਨ ਤੋਂ ਵੱਖ ਹੋਣ ਦੀ ਅਤੇ ਤੁਹਾਡੇ ਵੱਲੋਂ ਨਿਵੇਸ਼ ਕੀਤੇ ਗਏ ਕੁਝ ਜਾਂ ਸਾਰੇ ਪੈਸੇ ਨੂੰ ਗੁਆਉਣ ਦੀ ਸੰਭਾਵਨਾ ਸ਼ਾਮਲ ਹੁੰਦੀ ਹੈ। ਤੁਸੀਂ ਆਪਣੇ ਪੈਸੇ ‘ਤੇ ਰਿਟਰਨ ਕਮਾਉਣ ਲਈ ਨਿਵੇਸ਼ ਕਰਦੇ ਹੋ, ਪਰ ਕੇਵਲ ਰਿਟਰਨਾਂ ਹੀ ਮੁੱਖ ਨਹੀਂ ਹਨ। ਜੋਖਮ ਅਤੇ ਰਿਟਰਨ ਇੱਕ-ਦੂਜੇ ਨਾਲ ਸੰਬੰਧਤ ਹਨ। ਆਮ ਤੌਰ ‘ਤੇ, ਜਿੰਨਾ ਜਿਆਦਾ ਕਿਸੇ ਨਿਵੇਸ਼ ਦਾ ਜੋਖਮ, ਓਨੀ ਜਿਆਦਾ ਸੰਭਾਵੀ ਰਿਟਰਨ। ਜੇਕਰ ਤੁਸੀਂ ਘੱਟ ਜੋਖਮ ਸਹਿ ਸਕਦੇ ਹੋ, ਤਾਂ ਤੁਸੀਂ ਸੰਭਵ ਤੌਰ ‘ਤੇ ਘੱਟ ਜੋਖਮ ਵਾਲੇ ਨਿਵੇਸ਼ਾਂ ਦੀ ਨਿਵੇਸ਼ ਸੂਚੀ ਦੀ ਚੋਣ ਕਰੋਗੇ ਅਤੇ ਇਸ ਤਰ੍ਹਾਂ ਸੰਭਾਵੀ ਘੱਟ ਰਿਟਰਨ ਦੀ ਚੋਣ ਕਰੋਗੇ। ਜੇਕਰ ਤੁਸੀਂ ਵੱਧ ਜੋਖਮ ਸਹਿ ਸਕਦੇ ਹੋ, ਤਾਂ ਤੁਸੀਂ ਸੰਭਵ ਤੌਰ ‘ਤੇ ਵੱਧ ਜੋਖਮ ਵਾਲੇ ਨਿਵੇਸ਼ਾਂ ਦੀ ਨਿਵੇਸ਼ ਸੂਚੀ ਦੀ ਚੋਣ ਕਰੋਗੇ ਅਤੇ ਇਸ ਤਰ੍ਹਾਂ ਸੰਭਾਵੀ ਵੱਧ ਰਿਟਰਨ ਦੀ ਚੋਣ ਕਰੋਗੇ।

exclamation mark

ਨਿਵੇਸ਼ ਜੋਖਮਾਂ ਦੀਆਂ ਕਿਸਮਾਂ

ਜਦੋਂ ਤੁਸੀਂ ਨਿਵੇਸ਼ ਕਰਦੇ ਹੋ, ਤੁਸੀਂ ਵੱਖ-ਵੱਖ ਕਿਸਮਾਂ ਦੇ ਜੋਖਮਾਂ ਦਾ ਸਾਹਮਣਾ ਕਰਦੇ ਹੋ

ਖਤਰੇ ਬਾਰੇ ਹੋਰ ਜਾਣੋ

ਨਿਵੇਸ਼ ਧੋਖਾਧੜੀ ਦੀ ਪਛਾਣ ਕਰਨਾ ਸਿੱਖੋ

ਇੱਕ ਕਹਾਵਤ ਹੈ ਕਿ ਜੇਕਰ ਕੋਈ ਗੱਲ ਸੁਣਨ ਵਿੱਚ ਇੰਨੀ ਵਧੀਆ ਲੱਗੇ ਕਿ ਉਸ ਦੇ ਸੱਚ ਹੋਣ ‘ਤੇ ਸ਼ੱਕ ਹੋਵੇ ਤਾਂ ਸੰਭਵ ਤੌਰ ‘ਤੇ ਉਹ ਸੱਚ ਨਹੀਂ ਹੋਵੇਗੀ। ਝੂਠੇ ਨਿਵੇਸ਼ ਅਵਸਰ ਅਤੇ ਇਹਨਾਂ ਨੂੰ ਵੇਚਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਕਈ ਵਾਰ ਬਹੁਤ ਜਿਆਦਾ ਭਰੋਸੇਮੰਦ ਪ੍ਰਤੀਤ ਹੋ ਸਕਦੇ ਹਨ, ਇਸਲਈ ਇਹ ਜਾਣਨਾ ਜ਼ਰੂਰੀ ਹੈ ਕਿ ਕੁਝ ਆਮ ਘੋਟਾਲੇ ਕਿਸ ਤਰ੍ਹਾਂ ਦੇ ਦਿਖਦੇ ਹਨ ਅਤੇ ਇਹ ਕਿੱਥੇ ਵਾਪਰ ਸਕਦੇ ਹਨ।

ਨਿਵੇਸ਼ਕ ਆਪਣੀ ਜੀਵਨ ਭਰ ਦੀ ਸਾਰੀ ਪੂੰਜੀ ਜਾਂ ਇਸ ਦਾ ਕੁਝ ਭਾਗ ਕਿਸੇ ਧੋਖੇਧੜੀ ਵਿੱਚ ਗੁਆ ਸਕਦੇ ਹਨ। ਕਈ ਲੋਕ ਅਕਸਰ ਡਰ ਜਾਂ ਸ਼ਰਮ ਕਾਰਨ ਜਾਂ ਆਪਣੇ ਦੋਸਤਾਂ ਜਾਂ ਪਰਿਵਾਰ ਦੇ ਸਦੱਸਾਂ ਦੇ ਗੁੱਸੇ ਤੋਂ ਬਚਣ ਲਈ ਧੋਖੇਧੜੀ ਦੀ ਰਿਪੋਰਟ ਨਹੀਂ ਕਰਦੇ। ਇਹ ਲੋਕ ਸਮੂਹ ਦੇ ਅੰਦਰ ਹੀ ਸਮੱਸਿਆਵਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ ਜਿਸ ਨਾਲ ਬਾਕੀ ਲੋਕ ਉਸੇ ਧੋਖੇਧੜੀ ਦਾ ਸ਼ਿਕਾਰ ਰਹਿੰਦੇ ਹਨ।

ਧੋਖੇਬਾਜ਼ ਤੁਹਾਡੇ ਅਤੇ ਤੁਹਾਡੀ ਮਿਹਨਤ ਦੀ ਕਮਾਈ ਵਿਚਕਾਰ ਆਉਣ ਲਈ ਹਰ ਕੋਸ਼ਿਸ਼ ਕਰਣਗੇ। ਇਹ ਜਾਣਕਾਰੀ ਹੋਣ ਨਾਲ ਕਿ ਕਿੰਨ੍ਹਾਂ ਚੀਜ਼ਾਂ ਦਾ ਵਿਚਾਰ ਕਰਨਾ ਹੈ, ਤੁਸੀਂ ਨਿਵੇਸ਼ ਧੋਖੇਧੜੀ ਵਿੱਚ ਆਪਣਾ ਪੈਸਾ ਗੁਆਉਣ ਤੋਂ ਬੱਚ ਸਕਦੇ ਹੋ।

ਨਿਵੇਸ਼ ਧੋਖੇਧੜੀ ਦੇ ਸਧਾਰਨ ਲੱਛਣ

ਘੱਟ ਜਾਂ ਕਿਸੇ ਵੀ ਜੋਖਮ ਤੋਂ ਬਿਨਾਂ ਬਹੁਤ ਜਿਆਦਾ ਰਿਟਰਨ

ਆਮ ਤੌਰ ‘ਤੇ, ਜਿੰਨੀ ਕਿਸੇ ਨਿਵੇਸ਼ ਦੀ ਸੰਭਾਵੀ ਰਿਟਰਨ, ਓਨਾ ਹੀ ਉਸ ਨਿਵੇਸ਼ ਦਾ ਜੋਖਮ.. ਜੇਕਰ ਕੋਈ ਵਿਅਕਤੀ ਤੁਹਾਡੇ ਨਾਲ ਅਜਿਹੇ ਨਿਵੇਸ਼ ਦਾ ਵਾਇਦਾ ਕਰਦਾ ਹੈ ਜਿਸ ‘ਤੇ ਘੱਟ ਜਾਂ ਕਿਸੇ ਵੀ ਜੋਖਮ ਤੋਂ ਬਿਨਾਂ ਰਿਟਰਨ ਬਹੁਤ ਜਿਆਦਾ ਹੈ, ਤਾਂ ਉਹਨਾਂ ਵੱਲੋਂ ਦਿੱਤੀ ਜਾ ਰਹੀ ਨਿਵੇਸ਼ ਦੀ ਪੇਸ਼ਕਸ਼ ਇੱਕ ਧੋਖਾ ਹੋ ਸਕਦੀ ਹੈ।

ਹਾਟ ਟਿਪ” ਜਾਂ ਅੰਦਰੂਨੀ ਜਾਣਕਾਰੀ

“ਹਾਟ ਟਿਪ” ਦੇ ਸਰੋਤਾਂ ਜਾਂ “ਅੰਦਰੂਨੀ ਜਾਣਕਾਰੀ” ਦੇ ਧਿਆਨ ਵਿੱਚ ਤੁਹਾਡੇ ਸਰਵੋਤਮ ਹਿੱਤ ਨਹੀਂ ਹੁੰਦੇ। ਇਸ ਬਾਰੇ ਸੋਚੋ ਕਿ ਉਹ ਤੁਹਾਨੂੰ ਟਿਪਸ ਕਿਉਂ ਦੇ ਰਹੇ ਹਨ, ਅਤੇ ਇਹਨਾਂ ਬਾਰੇ ਤੁਹਾਨੂੰ ਦੱਸਣ ਨਾਲ ਉਹਨਾਂ ਨੂੰ ਕਿਵੇਂ ਲਾਭ ਹੁੰਦਾ ਹੈ। ਜੇਕਰ ਅਸਲ ਵਿੱਚ ਇਹ ਕਿਸੇ ਜਨਤਕ ਕੰਪਨੀ ਦੇ ਸੰਬੰਧ ਵਿੱਚ ਅੰਦਰੂਨੀ ਜਾਣਕਾਰੀ ਹੈ ਤਾਂ ਅੰਦਰੂਨੀ ਵਪਾਰ ਕਨੂੰਨਾਂ ਦੇ ਅਧੀਨ ਇਸ ‘ਤੇ ਕੰਮ ਕਰਨਾ ਗੈਰਕਨੂੰਨੀ ਹੋਵੇਗਾ।

ਖਰੀਦਦਾਰੀ ਲਈ ਦਬਾਅ

ਅਕਸਰ ਧੋਖੇਬਾਜ਼ ਜਲਦੀ-ਜਲਦੀ ਤੁਹਾਡੇ ਪੈਸੇ ਹੜੱਪਨ ਲਈ ਜਿਆਦਾ-ਦਬਾਅ ਵਾਲੀਆਂ ਵਿਕਰੀ ਤਰਕੀਬਾਂ ਦੀ ਵਰਤੋਂ ਕਰਦੇ ਹਨ ਅਤੇ ਫਿਰ ਦੂਸਰੇ ਪੀੜਿਤਾਂ ਕੋਲ ਚਲੇ ਜਾਂਦੇ ਹਨ। ਜੇਕਰ ਤੁਹਾਨੂੰ ਤੁਰੰਤ ਫੈਸਲਾ ਕਰਨ ਲਈ ਕਿਹਾ ਜਾਵੇ ਜਾਂ ਤੁਹਾਨੂੰ ਸੀਮਤ-ਸਮੇਂ ਦੀ ਪੇਸ਼ਕਸ਼ ਕੀਤੀ ਜਾਵੇ ਤਾਂ ਬਹੁਤ ਸਾਵਧਾਨੀ ਵਰਤੋ।

ਉਹ ਨਿਵੇਸ਼ ਵੇਚਣ ਲਈ ਰਜਿਸਟਰਡ ਨਹੀਂ ਹਨ

ਤੁਸੀਂ ਨਿਵੇਸ਼ ਕਰਨ ਤੋਂ ਪਹਿਲਾਂ ਤੁਹਾਨੂੰ ਨਿਵੇਸ਼ ਦੀ ਪੇਸ਼ਕਸ਼ ਕਰਨ ਵਾਲੇ ਵਿਅਕਤੀ ਦੀ ਰਜਿਸਟ੍ਰੇਸ਼ਨ ਦੀ ਜਾਂਚ ਕਰੋ। ਆਮ ਤੌਰ ‘ਤੇ, ਸਿਕਿਓਰਿਟੀ ਵੇਚਣ ਜਾਂ ਨਿਵੇਸ਼ ਸਲਾਹ ਦੀ ਪੇਸ਼ਕਸ਼ ਕਰਨ ਵਾਲਾ ਵਿਅਕਤੀ ਲਾਜ਼ਮੀ ਤੌਰ ‘ਤੇ ਆਪਣੇ ਖੇਤਰੀ ਸਿਕਿਓਰਿਟੀ ਨਿਯੰਤਰਕ ਨਾਲ ਰਜਿਸਟਰਡ ਹੋਣਾ ਚਾਹੀਦਾ ਹੈ।

exclamation mark

ਤੁਸੀਂ ਧੋਖੇਧੜੀ ਬਾਰੇ ਰਿਪੋਰਟ ਕਰਨ ਤੋਂ ਹਿਚਕਿਚਾ ਸਕਦੇ ਹੋ ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਨਿਵੇਸ਼ ਧੋਖੇਧੜੀ ਕਿਸੇ ਵੀ ਵਿਅਕਤੀ ਨਾਲ ਹੋ ਸਕਦੀ ਹੈ। ਜੇਕਰ ਤੁਹਾਨੂੰ ਸ਼ੱਕ ਹੈ ਕਿ ਕਿਸੇ ਧੋਖੇਬਾਜ਼ ਵਿਅਕਤੀ ਨੇ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਜਾਂ ਤੁਹਾਡੇ ਨਾਲ ਧੋਖੇਧੜੀ ਹੋ ਸਕਦੀ ਸੀ, ਤਾਂ ਤੁਰੰਤ ਸਾਡੇ ਨਾਲ ਸੰਪਰਕ ਕਰੋ

ਨਿਵੇਸ਼ ਧੋਖੇਧੜੀਆਂ ਤੋਂ ਬਚਣਾ

ਆਪਣਾ ਸਮਾਂ ਲਓ

ਸੀਮਤ-ਸਮੇਂ ਦੀਆਂ ਪੇਸ਼ਕਸ਼ਾਂ ਅਤੇ ਜਿਆਦਾ ਦਬਾਅ ਪਾਉਣ ਵਾਲੇ ਵਿਕਰੇਤਾਵਾਂ ਤੋਂ ਸਾਵਧਾਨ ਰਹੋ। ਜੇਕਰ ਨਿਵੇਸ਼ ਕਨੂੰਨੀ ਤੌਰ ‘ਤੇ ਉਚਿਤ ਹੈ ਤਾਂ ਤੁਹਾਨੂੰ ਉਸੇ ਸਮੇਂ ਨਿਵੇਸ਼ ਕਰਨ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਸੂਝਵਾਨ ਫੈਸਲਾ ਲੈਣ ਲਈ ਆਪਣਾ ਸਮਾਂ ਲਓ।

ਕਿਸੇ ਦੂਸਰੇ ਵਿਅਕਤੀ ਦੀ ਸਲਾਹ ਲਓ

ਫੋਨ, ਆਨਲਾਈਨ ਜਾਂ ਜਾਣ-ਪਛਾਣ ਵਾਲੇ ਵਿਅਕਤੀਆਂ ਤੋਂ ਪ੍ਰਾਪਤ ਹੋਣ ਵਾਲੇ ਫਾਲਤੂ ਦੇ ਨਿਵੇਸ਼ ਅਵਸਰਾਂ ‘ਤੇ ਭਰੋਸਾ ਨਾ ਕਰੋ। ਨਿਵੇਸ਼ ਕਰਨ ਤੋਂ ਪਹਿਲਾਂ, ਸਾਨੂੰ ਫੋਨ ਕਰੋ ਜਾਂ ਤੁਹਾਡੇ ਵੱਲੋਂ ਰਜਿਸਟਰਡ ਸਲਾਹਕਾਰ ਦੇ ਤੌਰ ‘ਤੇ ਪੁਸ਼ਟੀ ਕੀਤੇ ਗਏ ਕਿਸੇ ਵਿਅਕਤੀ ਤੋਂ ਸਲਾਹ ਲਓ। ਤੁਸੀਂ ਕਿਸੇ ਵਕੀਲ ਜਾਂ ਅਕਾਊਂਟੈਂਟ ਨਾਲ ਵੀ ਸਲਾਹ ਕਰਨਾ ਚਾਹ ਸਕਦੇ ਹੋ।

ਨਿਵੇਸ਼ ਬਾਰੇ ਖੋਜ ਕਰੋ

ਤੁਹਾਡੇ ਵੱਲੋਂ ਕੋਈ ਨਿਵੇਸ਼ ਕਰਨ ਤੋਂ ਪਹਿਲਾਂ ਇਹ ਸਮਝੋ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸ ਨਾਲ ਸੰਬੰਧਤ ਜੋਖਮਾਂ ਅਤੇ ਫੀਸ ਨੂੰ ਜਾਣੋ। ਸਵਾਲ ਪੁੱਛਣ ਤੋਂ ਡਰੋ ਨਾ। ਯਕੀਨੀ ਕਰੋ ਕਿ ਇਹ ਤੁਹਾਡੇ ਵਿੱਤੀ ਟੀਚਿਆਂ ਅਤੇ ਲੋੜਾਂ ਦੇ ਅਨੁਕੂਲ ਹੈ।

ਰਜਿਸਟ੍ਰੇਸ਼ਨ ਦੀ ਜਾਂਚ ਕਰਨ ਬਾਰੇ ਹੋਰ ਜਾਣੋ

(ਕੇਵਲ ਅੰਗ੍ਰੇਜ਼ੀ/ਫ੍ਰਾਂਸੀਸੀ ਵਿੱਚ)

ਧੋਖਾਧੜੀ ਅਤੇ ਘੋਟਾਲੇ

ਧੋਖੇਧੜੀਆਂ ਅਤੇ ਘੋਟਾਲਿਆਂ ਦੇ ਕਈ ਰੂਪ ਹੁੰਦੇ ਹਨ, ਪਰ ਇਹ ਸਾਰੇ ਸਾਂਝੇ ਤੱਤਾਂ ਨਾਲ ਜੁੜੇ ਹੋਏ ਹਨ। ਜਾਣੋ ਕਿ ਤੁਸੀਂ ਆਪਣੇ ਆਪ ਨੂੰ ਅਤੇ ਆਪਣੇ ਪੈਸੇ ਨੂੰ ਬਚਾਉਣ ਵਿੱਚ ਕਿਵੇਂ ਸਹਾਇਤਾ ਕਰ ਸਕਦੇ ਹੋ।

ਆਮ ਧੋਖੇਧੜੀਆਂ ਅਤੇ ਘੋਟਾਲੇ

ਰਿਸ਼ਤੇਦਾਰੀ ਧੋਖਾਧੜੀ

ਰਿਸ਼ਤੇਦਾਰੀ ਧੋਖਾਧੜੀ ਨਿਵੇਸ਼ ਧੋਖਾਧੜੀ ਦੀ ਇੱਕ ਕਿਸਮ ਹੈ ਜਿਸ ਵਿੱਚ ਧੋਖੇਬਾਜ਼ ਵਿਅਕਤੀ ਸੰਭਾਵੀ ਪੀੜਿਤਾਂ ਤੱਕ ਉਹਨਾਂ ਦੇ ਹੀ ਸਮੂਹ ਜਾਂ ਭਾਈਚਾਰੇ ਦੀ ਸੰਸਥਾ ਦੇ ਰਾਹੀਂ ਪਹੁੰਚਦੇ ਹਨ। ਇਹ ਸਮੂਹ ਧਾਰਮਿਕ ਸਮੂਹ, ਨਸਲੀ ਸਮੂਹ, ਜਾਂ ਯੂਨੀਅਨ ਜਾਂ ਫੌਜ ਵਰਗੇ ਕਾਰਜਬਲ ਭਾਈਚਾਰੇ ਵੀ ਹੋ ਸਕਦੇ ਹਨ।

ਮਾਫ ਕੀਤੀ ਹੋਈ ਸਿਕਿਓਰਿਟੀ ਦੇ ਘੋਟਾਲੇ

ਮਾਫ ਕੀਤੀਆਂ ਹੋਈਆਂ ਸਿਕਿਓਰਿਟੀਆਂ ਆਪਣੇ ਆਪ ਵਿੱਚ ਇੱਕ ਘੋਟਾਲਾ ਨਹੀਂ ਹਨ। ਪਰ ਕੁਝ ਧੋਖੇਬਾਜ਼ ਵਿਅਕਤੀ ਝੂਠੇ ਨਿਵੇਸ਼ਾਂ ਨੂੰ “ਮਾਫ ਕੀਤੀਆਂ ਹੋਈਆਂ” ਸਿਕਿਓਰਿਟੀਆਂ ਦਾ ਨਾਮ ਦਿੰਦੇ ਹਨ। ਜੇਕਰ ਤੁਹਾਨੂੰ ਕਿਸੇ ਭਰੋਸੇਮੰਦ ਵਪਾਰ ਦੀ ਹਾਟ ਟਿਪ ਦੇ ਸੰਬੰਧ ਵਿੱਚ ਫਾਲਤੂ ਦੀ ਫੋਨ ਕਾਲ ਆਉਂਦੀ ਹੈ ਜੋ “ਜਨਤਕ” ਹੋਣ ਵਾਲਾ ਹੈ, ਤਾਂ ਉਸ ‘ਤੇ ਭਰੋਸਾ ਨਾ ਕਰੋ ਅਤੇ ਆਪਣੇ ਸਥਾਨਕ ਸਿਕਿਓਰਿਟੀਜ਼ ਨਿਯੰਤਰਕ ਨਾਲ ਸੰਪਰਕ ਕਰੋ।

ਫੌਰੈਕਸ ਘੋਟਾਲਾ

ਫੌਰੈਕਸ ਵਿਗਿਆਪਨ ਅਕਸਰ ਹੀ ਕੋਰਸਾਂ ਜਾਂ ਸਾਫਟਵੇਅਰ ਦੇ ਰਾਹੀਂ ਵਿਦੇਸ਼ੀ ਮੁਦਰਾ ਬਜ਼ਾਰ ਤੱਕ ਅਸਾਨ ਪਹੁੰਚ ਨੂੰ ਪ੍ਰੋਤਸਾਹਤ ਕਰਦੇ ਹਨ। ਪਰ ਵਿਦੇਸ਼ੀ ਮੁਦਰਾ ਬਜ਼ਾਰ ‘ਤੇ ਉੱਚ ਸਿਖਲਾਈ ਪ੍ਰਾਪਤ ਸਟਾਫ ਵਾਲੇ ਵੱਡੇ, ਵਧੀਆ ਸਹੂਲਤਾਂ ਵਾਲੇ ਅੰਤਰਰਾਸ਼ਟਰੀ ਬੈਂਕਾਂ, ਬਿਹਤਰ ਤਕਨਾਲੋਜੀ ਅਤੇ ਵੱਡੇ ਖਾਤਿਆਂ ਦਾ ਬਹੁਤ ਪ੍ਰਭਾਵ ਹੈ। ਇਹਨਾਂ ਪੇਸ਼ੇਵਰਾਂ ਨੂੰ ਮਾਤ ਦੇਣਾ ਬਹੁਤ ਮੁਸ਼ਕਿਲ ਹੈ।

ਆਫਸ਼ੋਰ ਨਿਵੇਸ਼ ਘੋਟਾਲਾ

ਇਸ ਘੋਟਾਲੇ ਤੋਂ ਬਹੁਤ ਲਾਭ ਕਮਾਇਆ ਜਾ ਸਕਦਾ ਹੈ ਜੇਕਰ ਤੁਸੀਂ ਆਪਣਾ ਪੈਸਾ “ਆਫਸ਼ੋਰ” ਕਿਸੇ ਹੋਰ ਦੇਸ਼ ਵਿੱਚ ਭੇਜਦੇ ਹੋ। ਆਮ ਤੌਰ ‘ਤੇ, ਤੁਹਾਡਾ ਟੀਚਾ ਆਪਣੇ ਟੈਕਸਾਂ ਨੂੰ ਘਟਾਉਣਾ ਜਾਂ ਉਹਨਾਂ ਤੋਂ ਬਚਣਾ ਹੈ, ਪਰ ਤੁਹਾਨੂੰ ਵਾਪਸੀ ਟੈਕਸਾਂ, ਵਿਆਜ ਅਤੇ ਜੁਰਮਾਨਿਆਂ ਦੇ ਰੂਪ ਵਿੱਚ ਸਰਕਾਰ ਨੂੰ ਪੈਸਾ ਦੇਣਾ ਪੈ ਸਕਦਾ ਹੈ। ਅਤੇ ਨਾਲ ਹੀ, ਜੇਕਰ ਕੁਝ ਗਲਤ ਵਾਪਰ ਜਾਂਦਾ ਹੈ, ਤਾਂ ਤੁਸੀਂ ਸੰਭਵ ਤੌਰ ‘ਤੇ ਆਪਣੇ ਕੇਸ ਨੂੰ ਕੈਨੇਡਾ ਦੀ ਸਰਕਾਰੀ ਅਦਾਲਤ ਵਿੱਚ ਨਹੀਂ ਲੈ ਜਾ ਸਕਦੇ।

ਪੌਂਜ਼ੀ ਜਾਂ ਪਿਰਾਮਿਡ ਸਕੀਮ

ਇਹ ਸਕੀਮਾਂ ਲੋਕਾਂ ਨੂੰ ਵਿਗਿਆਪਨਾਂ ਅਤੇ ਈ-ਮੇਲਾਂ ਦੇ ਰਾਹੀਂ ਭਰਤੀ ਕਰਦੀਆਂ ਹਨ ਜਿੰਨ੍ਹਾਂ ਵਿੱਚ ਇਹ ਭਰੋਸਾ ਦਿੱਤਾ ਜਾਂਦਾ ਹੈ ਕਿ ਤੁਸੀਂ ਘਰ ਬੈਠੇ ਹੋਏ ਬਹੁਤ ਪੈਸੇ ਕਮਾ ਸਕਦੇ ਹੋ ਜਾਂ ਕੇਵਲ ਕੁਝ ਹਫਤਿਆਂ ਵਿੱਚ $10 ਨੂੰ $20,000 ਬਣਾ ਸਕਦੇ ਹੋ। ਜਾਂ, ਤੁਹਾਨੂੰ ਨਿਵੇਸ਼ਕਾਂ ਦੇ ਵਿਸ਼ੇਸ਼ ਸਮੂਹ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾ ਸਕਦਾ ਹੈ ਜੋ ਇੱਕ ਵੱਡੇ ਪੈਮਾਨੇ ਦੇ ਨਿਵੇਸ਼ ਵਇੱਚ ਅਮੀਰ ਬਣਨ ਵਾਲੇ ਹਨ। ਤੁਹਾਨੂੰ ਇਹ ਸੱਦਾ ਤੁਹਾਡੇ ਕਿਸੇ ਜਾਣ-ਪਛਾਣ ਦੇ ਵਿਅਕਤੀ ਤੋਂ ਵੀ ਮਿਲ ਸਕਦਾ ਹੈ।

ਪੰਪ ਐਂਡ ਡੰਪ ਘੋਟਾਲਾ

ਧੋਖੇਬਾਜ਼ ਵਿਅਕਤੀ ਤੁਹਾਡੇ ਕੋਲ ਘੱਟ-ਕੀਮਤ ਵਾਲੇ ਸਟਾਕ ਦਾ ਪ੍ਰਚਾਰ ਕਰਨ ਲਈ ਸੰਪਰਕ ਕਰਣਗੇ। ਪਰ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੋਵੇਗੀ ਕਿ ਉਹ ਧੋਖੇਬਾਜ਼ ਵਿਅਕਤੀ ਪਹਿਲਾਂ ਹੀ ਇਸ ਸਟਾਕ ਦੀ ਵੱਡੀ ਮਾਤਰਾ ਦਾ ਮਾਲਕ ਹੈ। ਜਦੋਂ ਤੁਸੀਂ ਅਤੇ ਹੋਰ ਨਿਵੇਸ਼ਕ ਉਹ ਸ਼ੇਅਰ ਖਰੀਦੋਗੇ ਤਾਂ ਸਟਾਕ ਦੀ ਕੀਮਤ ਵੱਧ ਜਾਵੇਗੀ। ਸਭ ਤੋਂ ਵੱਧ ਕੀਮਤ ਹੋਣ ‘ਤੇ, ਉਹ ਧੋਖੇਬਾਜ਼ ਵਿਅਕਤੀ ਆਪਣੇ ਸ਼ੇਅਰ ਵੇਚ ਦਏਗਾ ਅਤੇ ਸਟਾਕ ਦੀ ਕੀਮਤ ਨੀਚੇ ਡਿੱਗ ਜਾਵੇਗੀ ਅਤੇ ਤੁਹਾਡੇ ਕੋਲ ਮੁੱਲਹੀਨ ਸਟਾਕ ਰਹਿ ਜਾਣਗੇ।

ਐਡਵਾਂਸ ਫੀਸ ਸਕੀਮ

ਇਸ ਘੋਟਾਲੇ ਵਿੱਚ ਪੀੜਿਤ ਵਿਅਕਤੀ ਨੂੰ ਜਿਆਦਾ ਰਿਟਰਨ ਯਕੀਨੀ ਕਰਦੇ ਹੋਏ ਕਿਸੇ ਨਿਵੇਸ਼ ਅਵਸਰ ਦਾ ਫਾਇਦਾ ਉਠਾਉਣ ਲਈ ਪੇਸ਼ਗੀ ਦੇ ਤੌਰ ‘ਤੇ ਪੈਸੇ ਦੇਣ ਲਈ ਫੁਸਲਾਇਆ ਜਾਂਦਾ ਹੈ। ਪਰ ਧੋਖੇਬਾਜ਼ ਵਿਅਕਤੀ ਪੈਸੇ ਲੈ ਲੈਂਦਾ ਹੈ ਅਤੇ ਪੀੜਿਤ ਵਿਅਕਤੀ ਦੀ ਬਾਅਦ ਵਿੱਚ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੁੰਦੀ। ਜੋਖਮ ਭਰੇ ਨਿਵੇਸ਼ ਵਿੱਚ ਪੈਸਾ ਗੁਆ ਚੁੱਕੇ ਨਿਵੇਸ਼ਕਾਂ ਨੂੰ ਅਕਸਰ ਟੀਚਾ ਬਣਾਇਆ ਜਾਂਦਾ ਹੈ।

exclamation mark

ਕੀ ਤੁਸੀਂ ਕਿਸੇ ਨਵੇਂ ਨਿਵੇਸ਼ ‘ਤੇ ਵਿਚਾਰ ਕਰ ਰਹੇ ਹੋ?

ਕਿਸੇ ਧੋਖੇਧੜੀ ਦੇ ਚੇਤਾਵਨੀ ਲੱਛਣਾਂ ਦੀ ਪਛਾਣ ਕਰਨੀ ਸਿੱਖਣ ਅਤੇ ਸੰਦਿਗਧ ਘੋਟਾਲਿਆਂ ਤੋਂ ਆਪਣਾ ਬਚਾਅ ਕਰਨ ਦੇ ਢੰਗ ਸਿੱਖਣ ਲਈ ਸਾਡੇ ਘੋਟਾਲੇ ਦਾ ਪਤਾ ਲਗਾਉਣ ਵਾਲੇ ਟੂਲ ਦੀ ਵਰਤੋਂ ਕਰੋ।

ਘੋਟਾਲੇ ਦਾ ਪਤਾ ਲਗਾਉਣ ਵਾਲੇ ਟੂਲ

ਕੈਨੇਡਾ ਵਿੱਚ ਬਜ਼ੁਰਗ ਹੋਣਾ

ਬਜ਼ੁਰਗ ਕੈਨੇਡੀਅਨ ਲੋਕਾਂ ਦੀਆਂ ਰਿਟਾਇਰਮੈਂਟ ਲਈ ਤਿਆਰੀ ਕਰਨ ਤੋਂ ਲੈ ਕੇ ਕਰਜ਼ ਦਾ ਭੁਗਤਾਨ ਕਰਨ, ਪਰਿਵਾਰ ਦੇ ਸਦੱਸਾਂ ਦੀ ਮਦਦ ਕਰਨ, ਰਿਟਾਇਰਮੈਂਟ ਵਿੱਚ ਨਿਰਬਾਹ ਕਰਨ ਅਤੇ ਈਸਟੇਟ ਪਲਾਨਿੰਗ ਕਰਨ ਤੱਕ ਕਈ ਵਿੱਤੀ ਲੋੜਾਂ ਹੁੰਦੀਆਂ ਹਨ।

ਜੀਵਨ ਦੀ ਇਸ ਅਵਸਥਾ ਦੇ ਨਾਲ ਸੰਬੰਧਤ ਵਿੱਤੀ ਪ੍ਰਸ਼ਨਾਂ ਦੇ ਸਵਾਲ ਦੇਣ ਲਈ ਇਹ ਕੁਝ ਸਾਧਨ ਹਨ।

ਰਿਟਾਇਰਮੈਂਟ ਪਲਾਨਿੰਗ

ਰਿਟਾਇਰਮੈਂਟ ਪਲਾਨ ਇਹ ਫੈਸਲਾ ਕਰਨ ਵਿੱਚ ਤੁਹਾਡੀ ਸਹਾਇਤਾ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਜੀਵਨ-ਸ਼ੈਲੀ ਚਾਹੁੰਦੇ ਹੋ, ਤੁਹਾਨੂੰ ਕਿੰਨੇ ਪੈਸੇ ਬਚਾ ਕੇ ਰੱਖਣ ਦੀ ਲੋੜ ਹੈ ਅਤੇ ਆਪਣੀ ਨੌਕਰੀ ਤੋਂ ਬਾਅਦ ਤੁਸੀਂ ਆਪਣੇ ਪੈਸੇ ਦਾ ਪ੍ਰਬੰਧ ਕਿਵੇਂ ਕਰਨਾ ਹੈ।

ਰਿਟਾਇਰਮੈਂਟ ਪਲਾਨਿੰਗ ਆਪਣੇ ਪੈਸੇ ਦਾ ਪ੍ਰਬੰਧ ਕਰਨ ਦੇ ਨਾਲ ਸੰਬੰਧਤ ਹੈ ਤਾਂ ਕਿ ਤੁਸੀਂ ਆਪਣੇ ਰਿਟਾਇਰਮੈਂਟ ਦੇ ਸਾਲਾਂ ਦਾ ਪੂਰਾ ਲਾਭ ਲੈ ਸਕੋ। ਤੁਹਾਡਾ ਰਿਟਾਇਰਮੈਂਟ ਪਲਾਨ ਤੁਹਾਡੀਆਂ ਲੋੜਾਂ, ਇੱਛਾਵਾਂ ਅਤੇ ਤੁਹਾਡੀ ਆਮਦਨ ਦੇ ਅਨੁਕੂਲ ਹੋਣਾ ਚਾਹੀਦਾ ਹੈ।

ਰਿਟਾਇਰਮੈਂਟ ਪਲਾਨ ਲੈਣ ਦੇ 3 ਕਾਰਨ

ਟੀਚੇ ਨਿਯਤ ਕਰੋ

ਕੋਈ ਪਲਾਨ ਤੁਹਾਡੀ ਜੀਵਨਸ਼ੈਲੀ ਅਤੇ ਰਿਟਾਇਰਮੈਂਟ ਸਮੇਤ ਉਸ ਉਮਰ ਲਈ ਟੀਚੇ ਨਿਯਤ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ ਜਦੋਂ ਤੁਸੀਂ ਕੰਮ ਕਰਨਾ ਬੰਦ ਕਰ ਦੇਣਾ ਚਾਹੁੰਦੇ ਹੋ।

ਜਾਣੋ ਕਿ ਤੁਸੀਂ ਕਿੰਨੀ ਬੱਚਤ ਕਰਨੀ ਹੈ

ਇਹ ਤੁਹਾਡੀ ਇਸ ਗੱਲ ਨੂੰ ਸਮਝਣ ਵਿੱਚ ਮਦਦ ਕਰੇਗਾ ਕਿ ਤੁਹਾਨੂੰ ਰਿਟਾਇਰਮੈਂਟ ਵਿੱਚ ਆਰਾਮ ਨਾਲ ਰਹਿਣ ਲਈ ਕਿੰਨੇ ਪੈਸੇ ਬਚਾ ਕੇ ਰੱਖਣ ਦੀ ਜ਼ਰੂਰਤ ਹੈ।

ਚੋਣ ਕਰੋ ਕਿ ਕਿਸ ਵਿੱਚ ਨਿਵੇਸ਼ ਕਰਨਾ ਹੈ

ਕੋਈ ਪਲਾਨ ਤੁਹਾਡੇ ਟੀਚਿਆਂ ਅਤੇ ਤੁਹਾਡੀ ਜੋਖਮ ਸਹਿਣਸ਼ੀਲਤਾ ‘ਤੇ ਨਿਰਭਰ ਕਰਦੇ ਹੋਏ ਤੁਹਾਡੀਆਂ ਨਿਵੇਸ਼ ਪਸੰਦਾਂ ਦੇ ਸੰਬੰਧ ਵਿੱਚ ਤੁਹਾਨੂੰ ਗਾਈਡ ਕਰ ਸਕਦਾ ਹੈ।

ਬੱਚਤ
ਤੁਸੀਂ ਕਿੰਨੀ ਬੱਚਤ ਕਰਨੀ ਹੈ, ਇਹ ਗੱਲ 3 ਚੀਜ਼ਾਂ ‘ਤੇ ਨਿਰਭਰ ਕਰਦੀ ਹੈ:

ਤੁਹਾਡੀ ਉਮਰ

ਤੁਸੀਂ ਕਦੋਂ ਪੈਸੇ ਬਚਾਉਣਾ ਸ਼ੁਰੂ ਕਰਦੇ ਹੋ, ਇਸ ਦਾ ਇਸ ਗੱਲ ‘ਤੇ ਬਹੁਤ ਪ੍ਰਭਾਵ ਪੈਂਦਾ ਹੈ ਕਿ ਤੁਹਾਨੂੰ ਕਿੰਨੇ ਪੈਸੇ ਇੱਕ ਪਾਸੇ ਕੱਢ ਕੇ ਰੱਖਣ ਦੀ ਜ਼ਰੂਰਤ ਹੈ। ਤੁਸੀਂ ਜਿੰਨੀ ਜਲਦੀ ਪੈਸੇ ਬਚਾ ਕੇ ਰੱਖਣ ਦੀ ਸ਼ੁਰੂਆਤ ਕਰਦੇ ਹੋ, ਤੁਹਾਨੂੰ ਓਨੇ ਹੀ ਘੱਟ ਪੈਸੇ ਇੱਕ ਪਾਸੇ ਰੱਖਣ ਦੀ ਜ਼ਰੂਰਤ ਹੈ, ਅਤੇ ਇਹ ਜੋੜਨ ਦੀ ਸ਼ਕਤੀ ਦੇ ਬਦੌਲਤ ਹੈ। ਇਹ ਦੇਖਣ ਲਈ ਕਿ ਤੁਸੀਂ ਕਿੰਨੀ ਬੱਚਤ ਕਰ ਸਕਦੇ ਹੋ, ਇਸ ਕੈਲਕੁਲੇਟਰ ਦੀ ਵਰਤੋਂ ਕਰੋ

ਤੁਹਾਡੀ ਜੀਵਨਸ਼ੈਲੀ

ਕੀ ਤੁਸੀਂ ਘਰ ਵਿੱਚ ਰਹਿਣ ਦੀ ਇੱਛਾ ਰੱਖਦੇ ਹੋ ਜਾਂ ਦੁਨੀਆ ਘੁੰਮਣ ਦੀ? ਤੁਹਾਨੂੰ ਕਿੰਨੇ ਪੈਸੇ ਬਚਾ ਕੇ ਰੱਖਣਏ ਪੈਣਗੇ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਰਿਟਾਇਰ ਹੋਣ ਤੋਂ ਬਾਅਦ ਕਿਸ ਤਰ੍ਹਾਂ ਦਾ ਜੀਵਨ ਜੀਣ ਦੀ ਇੱ

ਫੈਡਰਲ ਸਰਕਾਰ ਦੇ ਲਾਭ

ਤੁਸੀਂ ਕੈਨੇਡਾ ਪੈਂਸ਼ਨ ਪਲਾਨ (CPP), ਓਲਡ ਏਜ ਸਿਕਿਓਰਿਟੀ (OAS) ਅਤੇ ਗੈਰੰਟੀਡ ਇਨਕਮ ਸਪਲੀਮੈਂਟ (GIS) ਵਰਗੇ ਸਰਕਾਰੀ ਰਿਟਾਇਰਮੈਂਟ ਲਾਭਾਂ ਲਈ ਯੋਗ ਹੋ ਸਕਦੇ ਹੋ। ਜੇਕਰ ਤੁਸੀਂ ਇਹਨਾਂ ਸਰਕਾਰੀ ਪ੍ਰੋਗਰਾਮਾਂ ਤੋਂ ਆਮਦਨ ਪ੍ਰਾਪਤ ਕਰਨ ਲਈ ਪਾਤਰ ਹੋ, ਤਾਂ ਤੁਹਾਨੂੰ ਜਿਆਦਾ ਪੈਸੇ ਬਚਾਉਣ ਦੀ ਜ਼ਰੂਰਤ ਨਹੀਂ ਹੋਵੇਗੀ।

exclamation mark

ਕੀ ਤੁਸੀਂ ਸੀਨੀਅਰਜ਼ ਟੈਕਸ ਕ੍ਰੈਡਿਟ ਲਈ ਪਾਤਰ ਹੋ?

ਜ਼ੁਰਗ ਹੋਣ ਦੇ ਨਾਤੇ, ਤੁਸੀਂ ਕੁਝ ਟੈਕਸ ਕ੍ਰੈਡਿਟਾਂ ਲਈ ਯੋਗ ਹੋ ਸਕਦੇ ਹੋ। ਤੁਸੀਂ ਮੈਡੀਕਲ ਲਾਗਤਾਂ ਅਤੇ ਦੇਖਭਾਲ ਕਰਤਾ ਦੀਆਂ ਲਾਗਤਾਂ ਵਰਗੇ ਖਰਚਿਆਂ ਦੀ ਮੰਗ ਕਰਨ ਦੇ ਵੀ ਯੋਗ ਹੋ ਸਕਦੇ ਹੋ।

ਵਿੱਤੀ ਸ਼ੋਸ਼ਣ

ਉਮਰ ਵਧਣ ਦੇ ਨਾਲ-ਨਾਲ ਸਿਹਤ ਵਿੱਚ, ਕਿਰਿਆਸ਼ੀਲਤਾ, ਜਾਂ ਮਾਨਸਿਕ ਬਦਲਾਅ ਆ ਸਕਦੇ ਹਨ ਜੋ ਬਾਅਦ ਵਿੱਚ ਜ਼ਿੰਦਗੀ ਦੇ ਫੈਸਲੇ ਲੈਣ ਦੀ ਕਿਸੇ ਵਿਅਕਤੀ ਦੀ ਸਮਰੱਥਾ ਅਤੇ ਨਾਲ ਹੀ ਉਹਨਾਂ ਦੇ ਵਿੱਤੀ ਸ਼ੋਸ਼ਣ ਅਤੇ ਧੋਖੇਧੜੀ ਦੇ ਸ਼ਿਕਾਰ ਹੋਣ ਦੀ ਸੰਭਾਵਨਾ ‘ਤੇ ਪ੍ਰਭਾਵ ਪਾ ਸਕਦੇ ਹਨ। ਇਸ ਦੀ ਪਛਾਣ ਕਰਨੀ ਜ਼ਰੂਰੀ ਹੈ ਕਿ ਇਹ ਕਾਰਕ ਵੱਖ-ਵੱਖ ਵਿਅਕਤੀਆਂ ਉੱਤੇ ਜ਼ਿਦੰਗੀ ਦੇ ਵੱਖ-ਵੱਖ ਪੜਾਵਾਂ ਦੌਰਾਨ ਅਤੇ ਮਹੱਤਵਪੂਰਨ ਰੂਪ ਵਿੱਚ ਵੱਖ-ਵੱਖ ਹੱਦ ਤੱਕ ਪ੍ਰਭਾਵ ਪਾ ਸਕਦੇ ਹਨ।

ਜੇਕਰ ਤੁਹਾਨੂੰ ਵਿਸ਼ਵਾਸ ਹੈ ਜਾਂ ਸ਼ੱਕ ਹੈ ਕਿ ਕੋਈ ਤੁਹਾਡੇ ਫੰਡ ਚੁਰਾ ਰਿਹਾ ਹੈ ਜਾਂ ਤੁਹਾਡੇ ਤੋਂ ਪੈਸੇ ਲੈਣ ਲਈ, ਖਾਤਿਆਂ ਜਾਂ ਵਿੱਤੀ ਸਮਰੱਥਾ ਤੱਕ ਪਹੁੰਚ ਪ੍ਰਾਪਤ ਕਰਨ ਲਈ, ਹੇਰਾਫੇਰੀ ਕਰ ਰਿਹਾ ਹੈ ਤਾਂ ਤੁਸੀਂ ਇਸ ਵਿਹਾਰ ਨੂੰ ਰੋਕਣ ਵਿੱਚ ਮਦਦ ਕਰਨ ਲਈ ਹੇਠਲੇ ਕੁਝ ਕਦਮ ਚੁੱਕ ਸਕਦੇ ਹੋ:

ਆਪਣੇ ਕਿਸੇ ਵਿਸ਼ਵਾਸਪਾਤਰ ਨਾਲ ਗੱਲ ਕਰੋ।

ਇਹ ਕੋਈ ਗੁਆਂਢੀ, ਪਰਿਵਾਰ ਦਾ ਸਦੱਸ, ਸਿਹਤ ਦੇਖਭਾਲ ਕਰਮਚਾਰੀ ਜਾਂ ਤੁਹਾਡੇ ਭਾਈਚਾਰੇ ਵਿਚਲਾ ਕੋਈ ਹੋਰ ਵਿਅਕਤੀ ਹੋ ਸਕਦਾ ਹੈ। ਇਹ ਸਹਾਇਤਾ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

ਆਪਣੇ ਵਿੱਤੀ ਰਿਕਾਰਡ ਦੀਆਂ ਕਾਪੀਆਂ ਪ੍ਰਾਪਤ ਕਰੋ

ਇਹ ਪੁਸ਼ਟੀ ਕਰਨ ਲਈ ਕਿ ਕੋਈ ਸੰਦਿਗਧ ਗਤੀਵਿਧੀ ਨਾ ਹੋਵੇ, ਆਪਣੇ ਬੈਂਕ, ਨਿਵੇਸ਼ ਅਤੇ ਪੈਂਸਨ ਰਿਕਾਰਡਾਂ ਦੀ ਜਾਂਚ ਕਰੋ। ਤੁਸੀਂ ਕੈਸ਼ ਕਰਵਾਏ ਗਏ ਚੈਕਾਂ ਦੀਆਂ ਕਾਪੀਆਂ ਲਈ ਵੀ ਮੰਗ ਕਰ ਸਕਦੇ ਹੋ। ਤੁਸੀਂ ਆਪਣੇ ਵਸੀਅਤਨਾਮੇ, ਮੁਖਤਿਆਰਨਾਮੇ ਅਤੇ ਹੋਰਾਂ ਮਹੱਤਵਪੂਰਨ ਕਾਗਜ਼ਾਤਾਂ ਦੀ ਸਮੀਖਿਆ ਵੀ ਕਰਨਾ ਚਾਹੋਗੇ। ਜੇਕਰ ਕੁਝ ਅਸਪਸ਼ਟ ਹੈ ਤਾਂ ਆਪਣੇ ਬੈਂਕ ਜਾਂ ਵਿੱਤ ਪ੍ਰਤੀਨਿਧੀ ਨਾਲ ਸਿੱਧੇ ਸੰਪਰਕ ਕਰੋ।

ਪੇਸ਼ੇਵਰਾਂ ਨਾਲ ਗੱਲ ਕਰੋ

ਕੁਝ ਲੋਕ ਤੁਹਾਡੇ ਵਿੱਤੀ ਫਾਇਦਿਆਂ ਦੇ ਮਾਮਲੇ ਵਿੱਚ ਸਾਵਧਾਨ ਰਹਿਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ। ਇਹਨਾਂ ਵਿੱਚ ਤੁਹਾਡਾ ਵਕੀਲ ਜਾਂ ਅਕਾਊਂਟੈਂਟ ਸ਼ਾਮਲ ਹਨ

ਪੁਲਿਸ ਨਾਲ ਗੱਲ ਕਰੋ

ਧੋਖਾਧੜੀ ਇੱਕ ਗੰਭੀਰ ਜੁਰਮ ਹੈ ਜਿਸ ਨੂੰ ਗੰਭੀਰਤਾ ਨਾਲ ਲਿੱਤਾ ਜਾਵੇਗਾ। ਗੈਰ-ਅਪਾਤਕਾਲੀਨ ਪੁਲਿਸ ਕਰਮਚਾਰੀ ਸੰਦਿਗਧ ਗਤੀਵਿਧੀ ਦੀ ਜਾਂਚ-ਪੜਤਾਲ ਕਰਨ ਅਤੇ ਕਨੂੰਨ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ‘ਤੇ ਸੰਭਵ ਰੂਪ ਵਿੱਚ ਇਲਜ਼ਾਮ ਲਗਾਉਣ ਲਈ ਸਹਾਇਤਾ ਕਰ ਸਕਦੇ ਹਨ।

exclamation mark

ਉਹਨਾਂ ਸੰਸਥਾਵਾਂ ਕੋਲ ਜਾਓ ਜੋ ਤੁਹਾਨੂੰ ਸਲਾਹ ਦੇ ਸਕਦੀਆਂ ਹਨ

ਐਲਡਰ ਅਬਿਊਜ਼ ਓਨਟਾਰੀਓ ਦੀ ਸੀਨੀਅਰਜ਼ ਸੇਫਟੀ ਲਾਈਨ (SSL):
1-866-299-1011

ਹੈ। ਇਹ ਕਈ ਭਾਸ਼ਾਵਾਂ ਵਿੱਚ 24/7 ਉਪਲਬਧ ਹੈ ਅਤੇ ਇਹ ਮੁੱਦਿਆਂ ‘ਤੇ ਚਰਚਾ ਕਰਨ ਲਈ ਲੋਕਾਂ ਨੂੰ ਸੁਰੱਖਿਅਤ, ਗੁਪਤ ਜਗ੍ਹਾਂ ਪ੍ਰਦਾਨ ਕਰਦੀ ਹੈ।


ਇਹ ਟਿਪਸ ਤੁਹਾਨੂੰ ਵਿੱਤੀ ਸ਼ੋਸ਼ਣ ਤੋਂ ਬਚਣ ਵਿੱਚ ਸਹਾਇਤਾ ਕਰ ਸਕਦੀਆਂ ਹਨ:

1

ਆਪਣੀ ਨਿੱਜੀ ਅਤੇ ਵਿੱਤੀ ਜਾਣਕਾਰੀ (PIN, ਪਾਸਵਰਡ ਆਦਿ) ਨੂੰ ਸੁਰੱਖਿਅਤ ਰੱਖੋ, ਇਸ ਜਾਣਕਾਰੀ ਨੂੰ ਸਾਂਝਾ ਨਾ ਕਰੋ

2

ਆਪਣੇ ਬੈਂਕ ਖਾਤੇ ਵਿੱਚ ਬਿੱਲਾਂ ਅਤੇ ਡਿਪਾਜ਼ਿਟਾਂ ਨੂੰ ਭੇਜਣ ਲਈ ਆਟੋਮੈਟਿਕ ਭੁਗਤਾਨਾਂ ਦੀ ਵਿਵਸਥਾ ਕਰੋ; ਕਿਸੇ ਵੀ ਅਸਧਾਰਨ ਚੀਜ਼ ਲਈ ਆਪਣੇ ਵਿੱਤੀ ਰਿਕਾਰਡਾਂ ਦੀ ਸਮੀਖਿਆ ਕਰੋ

3

ਦਸਤਾਵੇਜ਼ਾਂ ‘ਤੇ ਹਸਤਾਖਰ ਕਰਨ ਤੋਂ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝੋ

4

ਆਪਣੀ ਇੱਛਾ ਹੋਣ ‘ਤੇ ਅਤੇ ਪੁਨਰ-ਭੁਗਤਾਨ ਦੇ ਦਸਤਾਵੇਜ਼ ‘ਤੇ ਹਸਤਾਖਰ ਕਰਨ ਤੋਂ ਬਾਅਦ ਹੀ ਉਧਾਰ ਦਿਓ

5

ਤੁਹਾਡੀ ਅਤੇ ਤੁਹਾਡੇ ਵਿੱਤੀ ਮਾਮਲਿਆਂ ਦੀ ਦੇਖਭਾਲ ਕਰਨ ਲਈ ਤੁਹਾਡੇ ਕਿਸੇ ਵਿਸ਼ਵਾਸਪਾਤਰ ਨੂੰ ਨਿਯੁਕਤ ਕਰਦੀ ਹੋਈ ਟਿਕਾਊ ਅਤੇ ਜਾਰੀ ਵਸੀਅਤਨਾਮੇ ਨੂੰ ਰੱਖੋ

6

ਆਪਣੇ ਪਰਿਵਾਰ, ਦੋਸਤਾਂ ਅਤੇ ਭਾਈਚਾਰੇ ਨਾਲ ਜੁੜੇ ਰਹੋ

exclamation mark

ਐਲਡਰ ਅਬਿਊਜ਼ ਨੂੰ ਬਿਹਤਰ ਸਮਝਣ ਲਈ ਕੈਨੇਡੀਅਨ ਨੈਟਵਰਕ ਫਾਰ ਦੀ ਪਰਵੈਂਸ਼ਨ ਆਫ ਐਲਡਰ ਅਬਿਊਜ਼ (CNPEA) ਵਿਖੇ ਜਾਓ ਜਿਸ ਕੋਲ ਹਰੇਕ ਖੇਤਰ ਵਿੱਚ ਕੈਨੇਡੀਅਨ ਲੋਕਾਂ ਲਈ ਟਿਪਸ ਅਤੇ ਸੰਸਾਧਨ ਉਪਲਬਧ ਹਨ। ਹੋਰ ਜਾਣਕਾਰੀ ਲਈ www.cnpea.ca ‘ਤੇ ਜਾਓ

ਫੈਕਡ ਕਾਰਡ

ਫੈਕਡ ਕਾਰਡ ਡਿਜੀਟਲ ਕਾਰਡ ਹਨ ਜਿਹਨਾਂ ਵਿੱਚ ਉਹਨਾਂ ਨਿਵੇਸ਼ ਵਿਸ਼ਿਆਂ ਬਾਰੇ ਗੈਰ-ਪੱਖਪਾਤੀ ਜਾਣਕਾਰੀ ਸ਼ਾਮਲ ਹੁੰਦੀ ਹੈ ਜਿਹਨਾਂ ਨੂੰ ਤੀਜੀ ਧਿਰ ਦੀਆਂ ਵੈੱਬਸਾਈਟਾਂ ‘ਤੇ ਸ਼ਾਮਲ ਕੀਤਾ ਜਾ ਸਕਦਾ ਹੈ।

ਫੈਕਟ ਕਾਰਡਾਂ ਵਿੱਚ ਨਿਵੇਸ਼ ਦੀ ਧੋਖਾਧੜੀ ਦੇ ਲਾਲ ਝੰਡਿਆਂ ਤੋਂ ਲੈ ਕੇ ਮਿਊਚਲ ਫੰਡਾਂ ਨੂੰ ਸਮਝਣਾ ਅਤੇ ਵਿੱਤੀ ਸਲਾਹਕਾਰ ਦੀ ਰਜਿਸਟ੍ਰੇਸ਼ਨ ਬਾਰੇ ਪਤਾ ਲਗਾਉਣ ਤੱਕ ਦੇ ਵੱਖ-ਵੱਖ ਵਿਸ਼ੇ ਕਵਰ ਕੀਤੇ ਜਾਂਦੇ ਹਨ। ਉਹਨਾਂ ਸਾਰਿਆਂ ਦੀ ਪਛਾਣ OSC ਦੀ ਖਪਤਕਾਰ ਸਿੱਖਿਆ ਵੈੱਬਸਾਈਟ GetSmarterAboutMoney.ca ‘ਤੇ ਕੀਤੀ ਜਾਂਦੀ ਹੈ।

ਫੈਕਟ ਕਾਰਡਾਂ ਨੂੰ ਜਨਤਕ ਤੌਰ ‘ਤੇ ਉਪਲਬਧ ਵੈਬ ਕੋਡ ਦੀ ਵਰਤੋਂ ਰਾਹੀਂ ਸ਼ਾਮਲ ਕੀਤਾ ਜਾ ਸਕਦਾ ਹੈ (ਉਸੇ ਤਰ੍ਹਾਂ ਜਿਸ ਤਰ੍ਹਾਂ YouTube ਵੀਡੀਓ ਨੂੰ ਵੈੱਬਸਾਈਟਾਂ ‘ਤੇ ਸ਼ਾਮਲ ਕੀਤਾ ਜਾ ਸਕਦਾ ਹੈ) ਅਤੇ ਸੋਸ਼ਲ ਮੀਡੀਆ ਸੰਪਰਕਾਂ ਰਾਹੀਂ ਸਾਂਝਾ ਕੀਤਾ ਜਾ ਸਕਦਾ ਹੈ।

ਕੋਵਿਡ-19 ਅਤੇ ਤੁਹਾਡਾ ਪੈਸਾ

ਜਿਵੇਂ ਕਿ ਨਾਵਲ ਕੋਰੋਨਾਵਾਇਰਸ (ਕੋਵਿਡ-19) ਦੇ ਵਿੱਤੀ ਪ੍ਰਭਾਵ ਦਾ ਕਨੇਡੀਅਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰਭਾਵਿਤ ਕਰਨਾ ਜਾਰੀ ਹੈ, ਅਨੇਕ ਲੋਕ ਉਨ੍ਹਾਂ ਦੇ ਵਿੱਤੀ ਸਵਾਲਾਂ ਲਈ ਜਵਾਬ ਭਾਲ ਰਹੇ ਹਨ ਅਤੇ ਉਨ੍ਹਾਂ ਦੀ ਵਿੱਤੀ ਤਿਆਰੀ ਦਾ ਮੁਲਾਂਕਣ ਕਰ ਰਹੇ ਹਨ।

ਨਿਵੇਸ਼ਾਂ ਤੇ ਪ੍ਰਭਾਵ

ਹਾਲਾਂਕਿ ਬਾਜ਼ਾਰ ਦੀ ਹਰੇਕ ਮੰਦੀ ਵਿਲੱਖਣ ਹੁੰਦੀ ਹੈ ਅਤੇ ਭਵਿੱਖ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ, ਸਮੇਂ ਦੀ ਲੰਬੀ ਮਿਆਦ ਬਾਰੇ ਸੋਚਣ ਲਈ ਆਸ਼ਾਵਾਦੀ ਹੋਣ ਦਾ ਸਮਰਥਨ ਕਰਨ ਲਈ ਪ੍ਰਮਾਣ ਹਨ। ਬਾਜ਼ਾਰ ਇਤਿਹਾਸਕ ਤੌਰ ਤੇ ਮੰਦੀਆਂ ਤੋਂ ਉਭਰਦੇ ਰਹੇ ਹਨ ਅਤੇ ਉਨ੍ਹਾਂ ਦਾ ਵੱਧਣਾ ਜਾਰੀ ਰਿਹਾ ਹੈ।

ਕੋਵਿਡ-19 ਅਨਿਸ਼ਚਿਤਤਾ ਨਾਲ ਨਿਪਟਣ ਦੇ 4 ਤਰੀਕੇ

ਆਪਣੇ ਪੋਰਟਫੋਲੀਓ ਦੀ ਨਿਰੰਤਰ ਜਾਂਚ ਕਰਨ ਤੋਂ ਪਰਹੇਜ਼ ਕਰੋ

ਤੁਹਾਨੂੰ ਨਿਯਮਿਤ ਤੌਰ ‘ਤੇ ਆਪਣੇ ਨਿਵੇਸ਼ਾਂ ਦੀ ਜਾਂਚ ਕਰਨੀ ਚਾਹੀਦੀ ਹੈ, ਪਰੰਤੂ ਉਨ੍ਹਾਂ ਨੂੰ ਅਕਸਰ ਜਾਂਚਣਾ ਬੇਲੋੜਾ ਤਣਾਅ ਅਤੇ ਚਿੰਤਾ ਪੈਦਾ ਕਰ ਸਕਦਾ ਹੈ।

ਬਾਜ਼ਾਰ ਦੇ ਸਮੇਂ ਦਾ ਅੰਦਾਜ਼ਾ ਲਗਾਉਣ ਤੋਂ ਪਰਹੇਜ਼ ਕਰੋ

ਲੰਬੀ ਮਿਆਦ ਦੇ ਨਿਵੇਸ਼ਕਾਂ ਲਈ, ਆਪਣੇ ਨਿਵੇਸਾਂ ਨੂੰ ਬਣਾਈ ਰੱਖਣਾ, ਇਥੋਂ ਤੱਕ ਕਿ ਮੰਦੀ ਦੇ ਦੌਰਾਨ ਵੀ, ਆਮਤੌਰ ਤੇ ਇੱਕ ਪ੍ਰਭਾਵਸ਼ਾਲੀ ਰਣਨੀਤੀ ਰਹੀ ਹੈ, ਇਹ ਮੰਨਦੇ ਹੋਏ ਕਿ ਤੁਹਾਡੇ ਵਿੱਤੀ ਟੀਚੇ ਅਤੇ ਸਥਿਤੀ ਵਿੱਚ ਤਬਦੀਲੀ ਨਹੀਂ ਹੁੰਦੀ।

ਭੈ-ਅਧਾਰਤ ਫੈਸਲਿਆਂ ਤੋਂ ਬਚੋ

ਮਹਾਂਮਾਰੀ ਦਾ ਨਤੀਜਾ ਜਲਦਬਾਜ਼ੀ ਵਿੱਚ ਲਏ ਗਏ ਫੈਸਲੇ ਹੋ ਸਕਦਾ ਹੈ, ਜਿਵੇਂ ਕਿ ਘਬਰਾਹਟ ਵਿੱਚ ਵੇਚਣਾ ਜਾਂ ਆਵੇਗ ਵਿੱਚ ਸਟਾਕ ਖਰੀਦਣਾ।

ਆਪਣੇ ਵਿੱਤੀ ਟੀਚਿਆਂ ਦੀ ਸਮੀਖਿਆ ਕਰੋ

ਜੇ ਤੁਸੀਂ ਬੇਰੋਜ਼ਗਾਰ ਹੋ ਜਾਂਦੇ ਹੋ, ਤਾਂ ਤੁਹਾਨੂੰ ਥੋੜ੍ਹੇ ਸਮੇਂ ਦੇ ਖਰਚਿਆਂ ਲਈ ਆਪਣੇ ਕੁਝ ਨਿਵੇਸ਼ਾਂ ਵਿੱਚੋਂ ਪੈਸੇ ਕੱਢਣ ਦੀ ਜ਼ਰੂਰਤ ਹੋ ਸਕਦੀ ਹੈ। ਆਪਣੇ ਵਿੱਤੀ ਟੀਚਿਆਂ ਦੀ ਇਹ ਯਕੀਨੀ ਬਣਾਉਣ ਲਈ ਸਮੀਖਿਆ ਕਰੋ ਕਿ ਤੁਹਾਡੇ ਨਿਵੇਸ਼ ਉਨ੍ਹਾਂ ਨਾਲ ਇਕਸਾਰ ਹਨ।

GetSmarterAboutMoney.ca

GetSmarterAboutMoney.ca ਇੱਕ ਓਨਟਾਰੀਓ ਸਿਕਿਓਰਿਟੀਜ਼ ਕਮੀਸ਼ਨ ਵੈੱਬਸਾਈਟ ਹੈ ਜੋ ਤੁਹਾਡੇ ਪੈਸਿਆਂ ਦੇ ਸੰਬੰਧ ਵਿੱਚ ਤੁਹਾਨੂੰ ਬਿਹਤਰ ਫੈਸਲੇ ਲੈਣ ਵਿੱਚ ਮਦਦ ਕਰਨ ਲਈ ਸੁਤੰਤਰ ਅਤੇ ਨਿਰਪੱਖ ਜਾਣਕਾਰੀ ਅਤੇ ਵਿੱਤ ਟੂਲ ਪ੍ਰਦਾਨ ਕਰਦੀ ਹੈ।

ਇੱਥੇ ਤੁਹਾਨੂੰ ਨਿਵੇਸ਼ ਕਰਨ ਦੀਆਂ ਮੂਲ ਗੱਲਾਂ, ਕੈਨੇਡਾ ਵਿੱਚ ਉਪਲਬਧ ਵੱਖਰੇ ਕਿਸਮ ਦੇ ਨਿਵੇਸ਼ ਖਾਤਿਆਂ, ਅਤੇ ਨਿਵੇਸ਼ ਦੀ ਚੋਣ ਕਰਨ ਤੋਂ ਪਹਿਲਾਂ ਪੁੱਛਣ ਵਾਲੇ ਸਵਾਲਾਂ ਬਾਰੇ ਜਾਣਕਾਰੀ ਮਿਲੇਗੀ।

GetSmarterAboutMoney.ca ‘ਤੇ ਤੁਹਾਡੀ ਆਪਣੇ-ਆਪ ਅਤੇ ਆਪਣੇ ਪਰਿਵਾਰ ਦੇ ਲਈ ਬਿਹਤਰ ਸੂਝਵਾਨ ਨਿਵੇਸ਼ ਕਰਨ ਵਿੱਚ ਮਦਦ ਕਰਨ ਲਈ ਕੈਲਕੁਲੇਟਰ, ਵਰਕਸ਼ੀਟਾਂ ਅਤੇ ਕਵਿਜ਼ ਵੀ ਸ਼ਾਮਲ ਹਨ।

ਸਾਨੂੰ ਸੰਪਰਕ ਕਰੋ

ਫੋਨ

ਲੋਕਲ (ਟੋਰੋਂਟੋ)

416-593-8314

ਉੱਤਰੀ ਅਮਰੀਕਾ ਦਾ ਨਕਸ਼ਾ

ਟੋਲ-ਫ੍ਰੀ (ਉੱਤਰੀ ਅਮਰੀਕਾ)

1-877-785-1555

TTY

1-866-827-1295

ਫੈਕਸ

416-593-8122

(ਸਵਾਲ ਅਤੇ ਸ਼ਿਕਾਇਤਾਂ)